ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡੀਅਨ ਮਾਹਿਰ ਨੂੰ ਖ਼ਦਸ਼ਾ ਕਿ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਨੂੰ ਕੁਝ ਨਹੀਂ ਹੋਣਾ!

ਮਰਹੂਮ ਜੱਸੀ ਸਿੱਧੂ ਦੀ ਫ਼ਾਈਲ ਫ਼ੋਟੋ

ਭਾਵੇਂ ਸਾਲ 2000 ’ਚ ਬੇਰਹਿਮੀ ਨਾਲ ਕਤਲ ਹੋਈ 25 ਸਾਲਾ ਜੱਸੀ ਸਿੱਧੂ ਦੇ ਦੋਵੇਂ ਮੁਲਜ਼ਮ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ ਹਵਾਲੇ ਕਰ ਦਿੱਤੇ ਗਏ ਸਨ ਤੇ ਅੱਗੇ ਉਨ੍ਹਾਂ ਨੂੰ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ। ਅੱਜ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮਾਲੇਰਕੋਟਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

 

 

ਇਸ ਦੇ ਬਾਵਜੂਦ ਕੁਝ ਕੈਨੇਡੀਅਨ ਮਾਹਿਰਾਂ ਨੂੰ ਖ਼ਦਸ਼ਾ ਹੈ ਕਿ ਜੱਸੀ ਸਿੱਧੂ ਦੇ ਕਤਲ ਦੇ ਦੋਵੇਂ ਮੁਲਜ਼ਮਾਂ – ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਅੰਤ ’ਚ ਕੁਝ ਨਹੀਂ ਹੋਣਾ, ਉਨ੍ਹਾਂ ਨੂੰ ਬਰੀ ਕਰ ਦਿੱਤਾ ਜਾਵੇਗਾ।  ਇਹ ਪ੍ਰਗਟਾਵਾ ਹੋਰ ਕਿਸੇ ਨੇ ਨਹੀਂ, ਸਗੋਂ ਕੈਨੇਡਾ ਦੇ ਉੱਘੇ ਅਖ਼ਬਾਰਾਂ ‘ਦਿ ਪ੍ਰੋਵਿੰਸ’ ਅਤੇ ‘ਵੈਨਕੂਵਰ ਸੰਨ’ ਦੇ ਸਾਬਕਾ ਡਿਪਟੀ ਐਡੀਟਰ ਫ਼ੇਬੀਅਨ ਡਾਅਸਨ ਨੇ ਕੀਤਾ ਹੈ। ਇਹ ਸ੍ਰੀ ਡਾਅਸਨ ਹੀ ਸਨ, ਜਿਨ੍ਹਾਂ ਨੇ ਦੁਨੀਆ ਸਾਹਮਣੇ ਜੱਸੀ ਸਿੱਧੂ ਦੀ ਕਹਾਣੀ ਪਹਿਲੀ ਵਾਰ ਲਿਆਂਦੀ (ਬ੍ਰੇਕ ਕੀਤੀ) ਸੀ। ਤਦ ਤੋਂ ਸ੍ਰੀ ਡਾਅਸਨ ਇਸ ਮਾਮਲੇ ਨਾਲ ਲਗਾਤਾਰ ਜੁੜੇ ਰਹੇ ਹਨ।

ਕੈਨੇਡੀਅਨ ਪੱਤਰਕਾਰ ਫ਼ੇਬੀਅਨ ਡਾਅਸਨ, ਜਿਨ੍ਹਾਂ ਜੱਸੀ ਸਿੱਧੂ ਦੀ ਕਹਾਣੀ ਪਹਿਲੀ ਵਾਰ ਦੁਨੀਆ ਸਾਹਵੇਂ ਲਿਆਂਦੀ ਸੀ

 

ਸੀਬੀਸੀ.ਸੀਏ (CBC.CA) ਅਨੁਸਾਰ ਸ੍ਰੀ ਡਾਅਸਨ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਆਖ਼ਰ ਭੈਣ–ਭਰਾ ਨੂੰ ਆਪਣਾ ਦਿਨ ਅਦਾਲਤਾਂ ਵਿੱਚ ਬਿਤਾਉਣਾ ਪੈ ਰਿਹਾ ਹੈ। ‘ਪਰ ਮੈਨੂੰ ਥੋੜ੍ਹਾ ਖ਼ਦਸ਼ਾ ਤੇ ਚਿੰਤਾ ਹੈ – ਤੇ ਮੇਰੀ ਖ਼ਾਹਿਸ਼ ਹੈ ਕਿ ਮੇਰੀ ਗੱਲ ਗ਼ਲਤ ਹੀ ਨਿੱਕਲੇ – ਪਰ ਮੈਨੂੰ ਲੱਗਦਾ ਹੈ ਕਿ ਭਾਰਤ ’ਚ ਦੋਵੇਂ ਮੁਲਜ਼ਮਾਂ ਨੂੰ ਆਖ਼ਰ ਬਰੀ ਕਰ ਦਿੱਤਾ ਜਾਵੇਗਾ।’

 

 

ਮਾਂ ਤੇ ਮਾਮੇ ਨੂੰ ਦੁੱਖ ਇਸ ਗੱਲ ਦਾ ਸੀ ਕਿ ਉਨ੍ਹਾਂ ਦੀ ਧੀ ਜੱਸੀ ਨੇ ਉਨ੍ਹਾਂ ਦੀ ਪਰਿਵਾਰਕ ਸਹਿਮਤੀ ਤੋਂ ਬਗ਼ੈਰ ਇੱਕ ਰਿਕਸ਼ਾ–ਚਾਲਕ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਵਿਆਹ ਰਚਾ ਲਿਆ ਸੀ। ਸ੍ਰੀ ਫ਼ੇਬੀਅਨ ਡਾਅਸਨ ਨੇ ਕਿਹਾ ਕਿ ਜੇ ਭਾਰਤ ਵਿੱਚ ਕੁਝ ਸਾਲ ਇਸ ਮਾਮਲੇ ਦੀ ਸੁਣਵਾਈ ਚੱਲੀ, ਤਾਂ ਦੋਵਾਂ ਦੇ ਬਰੀ ਹੋਣ ਤੋਂ ਬਾਅਦ ਕੈਨੇਡਾ ਵਿੱਚ ਫਿਰ ਪਰਤ ਆਉਣਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਦੇ ਉੱਘੇ ਪੱਤਰਕਾਰ ਜੁਪਿੰਦਰਜੀਤ ਸਿੰਘ ਹੁਰਾਂ ਨੇ ਜਿਹੜੀ ਅੰਗਰੇਜ਼ੀ ਪੁਸਤਕ ‘ਜਸਟਿਸ ਫ਼ਾਰ ਜੱਸੀ’ ਲਿਖੀ ਹੈ, ਉਸ ਵਿੱਚ ਸ੍ਰੀ ਫ਼ੇਬੀਅਨ ਡਾੱਅਸਨ ਵੀ ਉਨ੍ਹਾਂ ਦੇ ਨਾਲ ਸਹਿ–ਲੇਖਕ ਹਨ। ਸ੍ਰੀ ਡਾਅਸਨ ਨੇ ਕਿਹਾ ਕਿ ਪਹਿਲਾਂ ਵੀ ਇਸ ਕਤਲ ਨਾਲ ਸਬੰਧਤ ਕੁਝ ਕਥਿਤ ਮੁਲਜ਼ਮ ਬਰੀ ਹੋਏ ਹਨ।

ਪਰਿਵਾਰਕ ਸਹਿਮਤੀ ਤੋਂ ਬਗ਼ੈਰ ਜੱਸੀ ਸਿੱਧੂ ਨੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਵਿਆਹ ਰਚਾਇਆ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canadian Expert apprehends that the accused will be acquitted