ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡੀਅਨ PM ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਦਾ ਕੋਰੋਨਾ ਵਾਇਰਸ ਟੈਸਟ ਨਿੱਕਲਿਆ ਪਾਜ਼ਿਟਿਵ

ਕੈਨੇਡੀਅਨ PM ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਦਾ ਕੋਰੋਨਾ ਵਾਇਰਸ ਟੈਸਟ ਨਿੱਕਲਿਆ ਪਾਜ਼ਿਟਿਵ

ਕੈਨੇਡਾ ਦੇ ਪ੍ਰਧਾਨ ਮੰਤਰੀ (PM) ਸ੍ਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ (44) ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਹਨ। ਕੋਰੋਨਾ ਵਾਇਰਸ ਲਈ ਕੀਤਾ ਗਿਆ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ। ਦਰਅਸਲ, ਸ੍ਰੀ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੂੰ ਅਕਸਰ ਸਰਕਾਰੀ ਦੌਰਿਆਂ ਲਈ ਦੇਸ਼–ਵਿਦੇਸ਼ ਦੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਇਸ ਲਈ ਉਨ੍ਹਾਂ ਦਾ ਇਸ ਖ਼ਤਰਨਾਕ ਛੂਤ ਤੋਂ ਪ੍ਰਭਾਵਿਤ ਹੋਣਾ ਸੁਭਾਵਕ ਹੈ।

 

 

ਹੁਣ ਵੀ ਸ੍ਰੀਮਤੀ ਸੋਫ਼ੀ ਟਰੂਡੋ ਇੰਗਲੈਂਡ ਤੋਂ ਵਾਪਸ ਆਏ ਸਨ। ਉੱਥੇ ਉਨ੍ਹਾਂ ਦਾ ਇੱਕ ਲੈਕਚਰ ਸੀ। ਉੱਥੋਂ ਆਉਣ ਤੋਂ ਬਾਅਦ ਹੀ ਉਨ੍ਹਾਂ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦਿੱਤੇ ਸਨ। ਸ੍ਰੀਮਤੀ ਸੋਫ਼ੀ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਹੀ ਨਸ਼ਰ ਕੀਤੀ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਸ੍ਰੀਮਤੀ ਸੋਫ਼ੀ ਗ੍ਰੈਗਰੀ ਟਰੂਡੋ ’ਚ ਕੋਰੋਨਾ ਵਾਇਰਸ ਦੇ ਬਹੁਤ ਮਾਮੂਲੀ ਜਿਹੇ ਲੱਛਣ ਸਨ ਤੇ ਉਹ ਵੇਖਣ ਨੂੰ ਬਿਲਕੁਲ ਠੀਕ ਜਾਪ ਰਹੇ ਸਨ।

 

 

ਇਹ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਜਸਟਿਨ ਟਰੂਡੋ ਖ਼ੁਦ ਨੂੰ ਵੀ ਆਪਣੇ ਘਰ ਦੇ ਇੱਕ ਕਮਰੇ ’ਚ ਬੰਦ ਕਰ ਲੈਣਗੇ ਤੇ ਅਗਲੇ 14 ਦਿਨਾਂ ਤੱਕ ਆਪਣੀ ਸਰਕਾਰ ਨੂੰ ਘਰੋਂ ਹੀ ਲਾਉਣਗੇ। ਉਂਝ ਉਹ ਹਾਲੇ ਤੱਕ ਕੋਰੋਨਾ ਵਾਇਰਸ ਦੀ ਕਿਸੇ ਵੀ ਲਾਗ ਤੋਂ ਬਚੇ ਹੋਏ ਹਨ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਹੀ–ਸਲਾਮਤ ਹਨ।

 

 

ਇਸੇ ਲਈ ਹਾਲੇ ਸ੍ਰੀ ਜਸਟਿਨ ਟਰੂਡੋ ਦਾ ਕੋਈ ਟੈਸਟ ਨਹੀਂ ਕੀਤਾ ਜਾ ਰਿਹਾ। ਕੋਈ ਲੱਛਣ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਦਾ ਕੋਈ ਟੈਸਟ ਕਰਨ ਦੀ ਲੋੜ ਪਵੇਗੀ। ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਸ੍ਰੀ ਟਰੂਡੋ ਨੂੰ ਹਾਲ ਹੀ ਵਿੱਚ ਮਿਲੇ ਹਨ, ਉਨ੍ਹਾਂ ਵਿੱਚ ਵੀ ਕਿਸੇ ਤਰ੍ਹਾਂ ਦੀ ਲਾਗ ਦੇ ਕੋਈ ਲੱਛਣ ਨਹੀਂ ਪਾਏ ਗਏ ਹਨ।

 

 

ਸ੍ਰੀ ਟਰੂਡੋ ਨੇ ਕੱਲ੍ਹ ਵੀਰਵਾਰ ਨੂੰ ਦੇਸ਼ ਅਤੇ ਵਿਦੇਸ਼ ਦੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਹ ਸਾਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਸ੍ਰੀ ਜਸਟਿਨ ਟਰੂਡੋ ਨੇ ਖ਼ੁਦ ਕਿਹਾ ਹੈ ਕਿ ਉਹ ਸਾਰੇ ਜ਼ਰੂਰੀ ਵਿਚਾਰ–ਵਟਾਂਦਰੇ ਫ਼ੋਨ ਉੱਤੇ ਹੀ ਕਰ ਲੈਣਗੇ।

 

 

ਕੈਨੇਡਾ ’ਚ ਇਸ ਵੇਲੇ 100 ਤੋਂ ਵੱਧ ਵਿਅਕਤੀ ਕੋਰੋਨਾ ਵਾਇਰਸ ਦੀ ਛੂਤ ਤੋਂ ਪੀੜਤ ਹੋ ਚੁੱਕੇ ਹਨ ਤੇ ਇੱਕ ਵਿਅਕਤੀ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਮੌਤ ਵੀ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canadian PM Justin Trudeau s wife Sophie tests positive for Corona Virus