ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਤੀ ਦੇ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਸਭ ਤੋਂ ਵੱਧ ਪੱਧਰ ਉਤੇ

ਧਰਤੀ ਦੇ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਸਭ ਤੋਂ ਵੱਧ ਪੱਧਰ ਉਤੇ

ਅਮਰੀਕਾ ਵਿਚ ਵਿਗਿਆਨੀਆਂ ਨੇ ਧਰਤੀ ਦੇ ਵਾਤਾਵਰਣ ਵਿਚ ਗ੍ਰਹਿ ਨੂੰ ਗਰਮ ਕਰਨ ਵਾਲੀ ਕਾਰਬਨ ਡਾਈਆਕਸਾਈਡ ਦੇ ਵੱਧ ਪੱਧਰ ਦਾ ਪਤਾ ਲਗਾਇਆ ਹੈ। ਇਸ ਤੋਂ ਬਾਅਦ ਮਨੁੱਖ ਵੱਲੋਂ ਬਣਾਏ ਗਏ ਗ੍ਰੀਨ ਹਾਊਸ ਗੈਸ ਦੇ ਲਗਾਤਾਰ ਵਧਦੇ ਉਤਸਰਜਨ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ।

 

ਹਵਾਈ ਵਿਚ ਮੌਨਾ ਲੋਵਾ ਆਬਜਰਵਰਟੀ ਨੇ ਸਾਲ 1950 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ (ਸੀਓ2) ਦੇ ਪੱਧਰ ਦਾ ਪਤਾ ਲਗਾਇਆ। ਸ਼ਨੀਵਾਰ ਨੂੰ ਸਵੇਰੇ ਸੀਓ 2 ਦਾ ਪੱਧਰ 415.26 ਪਾਰਟਸ ਪ੍ਰਤੀ ਮਿਲੀਅਨ (ਪੀਪੀਐਮ) ਮਾਪਿਆ। ਇਹ ਪਹਿਲੀ ਵਾਰ ਹੈ ਜਦੋਂ ਆਬਜਰਵਰਟੀ ਨੇ ਕਾਰਬਨ ਡਾਈਆਕਸਾਈਡ ਦਾ ਪੱਧਰ 415 ਪੀਪੀਐਮ ਤੋਂ ਜ਼ਿਆਦਾ ਦੇਖਿਆ ਹੈ।

 

ਪੋਟ੍ਰਸਡੈਮ ਇਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ ਦੇ ਵਾਲਫਗੈਂਗ ਲੰਚਟ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਅਸੀਂ ਜਲਵਾਯੂ ਦੀ ਰੱਖਿਆ ਕਰਨ ਨੂੰ ਲੈ ਕੇ ਸਹੀ ਦਿਸ਼ਾ ਵਿਚ ਕੰਮ ਨਹੀਂ ਕਰ ਰਹੇ।  ਸੰਖਿਆ ਹੋਰ ਵਧ ਰਹੀ ਹੈ ਹਰ ਸਾਲ ਇਹ ਜ਼ਿਆਦਾ ਹੁੰਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਗਿਣਤੀ ਸਥਿਰ ਕਰਨ ਦੀ ਜ਼ਰੂਰਤ ਹੈ। ਪਿਛਲੇ ਚਾਰ ਸਾਲ ਪਹਿਲਾਂ ਗਰਮ ਰਹੇ ਅਤੇ ਪੇਰਿਸ ਸਮਝੌਤਾ ਅਤੇ ਸਮੱਸਿਆ ਨੂੰ ਲੈ ਕੇ ਜਨ ਜਾਗਰੂਕਤਾ ਦੇ ਬਾਵਜੂਦ ਇਨਸਾਨ ਉਤਸਰਜਨ ਦੇ ਆਪਣੇ ਹੀ ਰਿਕਾਰਡ ਤੋੜਦਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:carbon dioxide level At highest on Earth