ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ੀ ਜਾਇਦਾਦ ਨਾ ਦੱਸਣ ਕਾਰਨ ਪਾਕਿ ਜੱਜਾਂ ਵਿਰੁਧ ਮਾਮਲਾ ਦਰਜਇਮਰਾਨ ਖ਼ਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕੁਝ ਜੱਜਾਂ ਵਿਰੁੱਧ ਸਪੇਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਆਪਣੀ ਵਿਦੇਸ਼ੀ ਜਾਇਦਾਦਾਂ ਦੀ ਜਾਣਕਾਰੀ ਲੁਕਾਉਣ ਉੱਤੇ ਉਨ੍ਹਾਂ ਵਿਰੁੱਧ ਮਾੜੇ ਵਤੀਰੇ ਦੀ ਸ਼ਿਕਾਇਤ ਦਰਜ ਕਰਵਾਈ ਹੈ।

 

'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਆਰੀਫ ਅਲਵੀ ਨੇ ਬ੍ਰਿਟੇਨ ਅਤੇ ਸਪੇਨ ਵਰਗੇ ਦੇਸ਼ਾਂ ਵਿੱਚ ਆਪਣੀ ਵਿਦੇਸ਼ੀ ਜਾਇਦਾਦ ਦਾ ਪ੍ਰਗਟਾਵਾ ਨਾ ਕਰਨ ਉੱਤੇ ਸੁੁਪਰੀਮ ਕੋਰਟ ਦੇ ਤਿੰਨ ਜੱਜਾਂ ਵਿਰੁੱਧ ਮਾੜੇ ਵਤੀਰੇ ਦਾ ਮਾਮਲਾ ਦਰਜ ਕੀਤਾ ਹੈ।

 

ਇਸ ਗੱਲ ਦੀ ਹਾਲਾਂਕਿ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਕਿ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਜੱਜਾਂ ਵਿਰੁੱਧ ਇਹ ਸ਼ਿਕਾਇਤ ਪ੍ਰਾਪਤ ਹੋਈ ਹਨ ਜਾਂ ਨਹੀਂ। ਖ਼ਬਰ ਅਨੁਸਾਰ ਕਾਨੂੰਨ ਮੰਤਰਾਲੇ ਵੱਲੋਂ ਕੀਤਾ ਗਿਆ ਕਾਰਜ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਸਹਾਇਤਾ ਨਾਲ ਦਾਇਰ ਕੀਤਾ ਗਿਆ। 

 

ਇੱਕ ਜੱਜ ਦੀ ਪਤਨੀ ਨੇ ਸਪੇਨ ਵਿੱਚ ਕੁਝ ਜਾਇਦਾਦ ਖ਼ਰੀਦੀ ਜਿਸ ਦਾ ਪ੍ਰਗਟਾਵਾ ਜਾਇਦਾਦ ਦੇ ਵੇਰਵੇ ਵਿੱਚ ਨਹੀਂ ਹੋਇਆ ਸੀ। ਕਾਨੂੰਨ ਮਾਹਰਾਂ ਨੇ ਕਿਹਾ ਕਿ ਉਹ ਇਹ ਵੇਖਣਗੇ ਕਿ ਪਤਨੀ ਨੂੰ ਜੱਜ ਦੇ ਟੈਕਸ ਦਸਤਾਵੇਜ਼ਾਂ ਵਿੱਚ ਨਿਰਭਰ ਮੰਨਿਆ ਗਿਆ ਹੈ ਜਾਂ ਨਹੀਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case File Against Pakistan Supreme Court and High Court Judges