ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਰੋਕੂ ਸੰਗਠਨ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਸਣੇ 10 ਦੇ ਖ਼ਿਲਾਫ਼ ਇਕ ਫਰਮ ਨੂੰ ਐਲਐਨਜੀ ਟਰਮੀਨਲ ਦਾ ਠੇਕਾ ਦੇਣ ਵਿੱਚ ਕਥਿਤ ਬੇਨਿਯਮੀਆਂ ਕਾਰਨ ਕੇਸ ਦਰਜ ਕੀਤਾ ਹੈ।
ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਵੱਲੋਂ ਦਾਇਰ ਕੀਤੇ ਗਏ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਿਫਤਾ ਇਸਮਾਇਲੀ ਅਤੇ ਅੱਠ ਹੋਰ ਦਾ ਨਾਮ ਵੀ ਦਰਜ ਕੀਤੇ ਗਏ ਮਾਮਲੇ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਸਟੇਟ ਆਇਲ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਵੀ ਸ਼ਾਮਲ ਹਨ।
ਅੱਬਾਸੀ ਅਤੇ ਹੋਰਾਂ ਉੱਤੇ ਦੋਸ਼ ਹੈ ਕਿ ਕੁਦਰਤੀ ਗੈਸ (ਐਲਐਨਜੀ) ਟਰਮੀਨਲ ਦਾ ਠੇਕਾ 15 ਸਾਲਾਂ ਲਈ ਆਪਣੀ ਪਸੰਦ ਦੀ ਕੰਪਨੀ ਨੂੰ ਦੇਣ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਟਰਮੀਨਲ ਦਾ ਨਿਰਮਾਣ ਕਤਰ ਤੋਂ ਆਯਾਤ ਕੀਤੇ ਐਲਐਨਜੀ ਦੇ ਭੰਡਾਰਨ ਲਈ ਹੋਣਾ ਸੀ।
ਐਨਏਬੀ ਨੇ ਜੱਜ ਮੁਹੰਮਦ ਬਸ਼ੀਰ ਦੀ ਜਵਾਬਦੇਹੀ ਅਦਾਲਤ ਵਿੱਚ ਕੇਸ ਦਰਜ ਕੀਤਾ। ਕੇਸ ਦੇ ਅਨੁਸਾਰ, ਇੱਕ ਕੰਪਨੀ ਨੇ ਮਾਰਚ 2015 ਅਤੇ ਇਸ ਸਾਲ ਸਤੰਬਰ ਵਿਚਕਾਰ ਲਗਭਗ 21 ਅਰਬ ਰੁਪਏ ਦਾ ਮੁਨਾਫਾ ਕਮਾਇਆ। ਅੱਬਾਸੀ ਅਤੇ ਇਸਮਾਇਲੀ ਪਹਿਲਾਂ ਹੀ ਐਨਏਬੀ ਦੀ ਹਿਰਾਸਤ ਵਿੱਚ ਹਨ। ਅਦਾਲਤ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ ਵਿੱਚ 16 ਦਸੰਬਰ ਤੱਕ ਦਾ ਵਾਧਾ ਕੀਤਾ ਸੀ।