ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਚੀਨ ਵਿਰੁੱਧ ਅਮਰੀਕਾ 'ਚ ਕੇਸ ਦਰਜ

ਅਮਰੀਕਾ ਦੇ ਇੱਕ ਸੂਬੇ ਨੇ ਚੀਨ ਵਿਰੁੱਧ ਜਾਨਲੇਵਾ ਕੋਰੋਨਾ ਵਾਇਰਸ ਬਾਰੇ ਸੂਚਨਾਵਾਂ ਲੁਕਾਉਣ, ਇਸ ਦਾ ਖੁਲਾਸਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੋਰੋਨਾ ਮਹਾਮਾਰੀ ਦੇ ਲੱਛਣਾਂ ਤੋਂ ਅਣਜਾਣ ਹੋਣ ਦਾ ਦੋਸ਼ ਲਗਾਉਂਦਿਆਂ ਉਸ ਵਿਰੁੱਧ ਮੁਕੱਦਮਾ ਦਾਇਰ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਮਨੁੱਖੀ ਜਾਨਾਂ ਤੋਂ ਇਲਾਵਾ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ।
 

ਪੂਰਬੀ ਜ਼ਿਲ੍ਹਾ ਮਿਸੌਰੀ ਦੀ ਇੱਕ ਅਦਾਲਤ 'ਚ ਮਿਸੌਰੀ ਦੇ ਅਟਾਰਨੀ ਜਨਰਲ ਏਰਿਕ ਸ਼ਿਮਿਟ ਵੱਲੋਂ ਚੀਨੀ ਸਰਕਾਰ, ਉੱਥੇ ਦੀ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਹੋਰ ਚੀਨੀ ਅਧਿਕਾਰੀਆਂ ਤੇ ਸੰਸਥਾਵਾਂ ਵਿਰੁੱਧ ਆਪਣੀ ਤਰ੍ਹਾਂ ਦਾ ਪਹਿਲਾ ਮੁਕੱਦਮਾ ਦਰਜ ਕੀਤਾ ਗਿਆ ਹੈ।
 

ਇਸ 'ਚ ਦੋਸ਼ ਲਗਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੇ ਸ਼ੁਰੂਆਤੀ ਅਹਿਮ ਹਫ਼ਤਿਆਂ 'ਚ ਚੀਨੀ ਅਧਿਕਾਰੀਆਂ ਨੇ ਲੋਕਾਂ ਨੂੰ ਧੋਖਾ ਦਿੱਤਾ, ਮਹੱਤਵਪੂਰਣ ਜਾਣਕਾਰੀ ਨੂੰ ਲੁਕਾਇਆ, ਇਸ ਬਾਰੇ ਜਾਣਕਾਰੀ ਸਾਹਮਣੇ ਲਿਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ, ਪੱਕੇ ਸਬੂਤ ਹੋਣ ਤੋਂ ਬਾਅਦ ਵੀ ਮਨੁੱਖ ਤੋਂ ਮਨੁੱਖ 'ਚ ਲਾਗ ਫੈਲਣ ਤੋਂ ਇਨਕਾਰ ਕੀਤਾ, ਮਹੱਤਵਪੂਰਣ ਡਾਕਟਰੀ ਖੋਜ ਨੂੰ ਨਸ਼ਟ ਕੀਤਾ, ਲੱਖਾਂ ਲੋਕਾਂ ਨੂੰ ਸੰਕਰਮਣ ਦਾ ਸ਼ਿਕਾਰ ਹੋਣ ਦਿੱਤਾ ਅਤੇ ਨਿੱਜੀ ਸੁਰੱਖਿਆ ਉਪਕਰਣਾਂ (PPE) ਦੀ ਜਮਾਂਖੋਰੀ ਕੀਤੀ, ਜਿਸ ਕਾਰਨ ਮਹਾਮਾਰੀ ਫੈਲ ਗਈ।
 

ਸ਼ਿਮਿਟ ਨੇ ਕਿਹਾ, "ਕੋਵਿਡ-19 ਨੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ, ਜਿਸ ਨਾਲ ਬੀਮਾਰੀ ਵਧੀ ਹੈ, ਲੋਕਾਂ ਦੀ ਮੌਤ ਹੋਈ ਹੈ। ਆਰਥਿਕ ਨੁਕਸਾਨ ਦੇ ਨਾਲ-ਨਾਲ ਮਨੁੱਖੀ ਨੁਕਸਾਨ ਹੋਇਆ ਹੈ। ਮਿਸੌਰੀ 'ਚ ਵਾਇਰਸ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਉੱਥੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਈਆਂ ਦੀ ਮੌਤ ਹੋ ਗਈ ਹੈ। ਛੋਟੇ ਕਾਰੋਬਾਰ ਬੰਦ ਹੋ ਰਹੇ ਹਨ ਅਤੇ ਰੋਜ਼ਾਨਾ ਕਮਾ ਕੇ ਢਿੱਡ ਭਰਨ ਵਾਲੇ ਸੰਘਰਸ਼ ਕਰ ਰਹੇ ਹਨ।
 

ਉਨ੍ਹਾਂ ਦੋਸ਼ ਲਗਾਇਆ, "ਚੀਨੀ ਸਰਕਾਰ ਨੇ ਕੋਵਿਡ-19 ਦੇ ਖ਼ਤਰੇ ਅਤੇ ਵਾਇਰਸ ਦੇ ਸੁਭਾਅ ਬਾਰੇ ਦੁਨੀਆ ਨਾਲ ਝੂਠ ਬੋਲਿਆ, ਜੋ ਇਸ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੱਤਾ ਅਤੇ ਬਿਮਾਰੀ ਨੂੰ ਰੋਕਣ ਲਈ ਕੁਝ ਨਹੀਂ ਕੀਤਾ।" ਮੁਕੱਦਮੇ ਦੇ ਅਨੁਸਾਰ ਦਸੰਬਰ ਦੇ ਅਖੀਰਲੇ ਹਫ਼ਤੇ ਤੱਕ ਚੀਨ ਦੇ ਸਿਹਤ ਅਧਿਕਾਰੀਆਂ ਕੋਲ ਮਨੁੱਖਾਂ 'ਚ ਲਾਗ ਦੇ ਕਾਫ਼ੀ ਸਬੂਤ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case registered against china in america due to coronavirus accused of less information