ਉੱਤਰੀ ਬੁਰਕੀਨਾ ਫਾਸੋ ਦੇ ਦਾਬਲੋ ਵਿਚ ਇੱਕ ਕੈਥੋਲਿਕ ਚਰਚ ਵਿੱਚ ਪ੍ਰਾਰਥਨਾ ਦੌਰਾਨ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਇੱਕ ਪਾਦਰੀ ਸਣੇ 6 ਲੋਕਾਂ ਦੀ ਮੌਤ ਹੋ ਗਈ।
ਸੁਰੱਖਿਆ ਸੂਤਰਾਂ ਅਤੇ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਦਾਬਲੋ ਦੇ ਮੇਅਰ ਉਸਮਾਨ ਜੋਂਗੋ ਨੇ ਏਐਫਪੀ ਨੂੰ ਦੱਸਿਆ ਕਿ ਸਵੇਰੇ 9 ਵਜੇ ਪ੍ਰਾਰਥਨਾ ਦੌਰਾਨ ਬੰਦੂਕਧਾਰੀ ਹਮਲਾਵਰ ਕੈਥੋਲੀਕ ਚਰਚ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਬੁਰਕੀਨਾ ਫਾਸੋ ਦੇ ਉੱਤਰੀ ਸ਼ਹਿਰ ਦਾਬਲੋ ਵਿਚ ਇਕ ਪ੍ਰਾਰਥਨਾ ਸਭਾ ਦੌਰਾਨ ਇਕ ਚਰਚ ਵਿਚ ਅੱਤਵਾਦੀ ਹਮਲੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਦਾਬਲੋ ਦੇ ਮੇਅਰ, ਓਸਮਾਨੇ ਜੋਂਗੋ ਨੇ ਕਿਹਾ ਕਿ ਹਥਿਆਰਬੰਦ ਹਮਲਾਵਰਾਂ ਨੇ ਚਰਚ ਤੇ ਹਮਲਾ ਕੀਤਾ। ਉਨ੍ਹਾਂ ਭੱਜਦੇ ਹੋਏ ਲੋਕਾਂ ਉੱਤੇ ਗੋਲੀਬਾਰੀ ਸ਼ੁਰੂ ਕੀਤੀ।
ਬੀਬੀਸੀ ਅਨੁਸਾਰ, ਉਨ੍ਹਾਂ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਹੋਏ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਚਰਚ ਦਾ ਪਾਦਰੀ ਵੀ ਸ਼ਾਮਲ ਹੈ। ਅੱਤਵਾਦੀਆਂ ਨੇ ਨੇੜਲੀਆਂ ਦੁਕਾਨਾਂ ਅਤੇ ਇੱਕ ਸਿਹਤ ਕੇਂਦਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਪਿਛਲੇ ਪੰਜ ਹਫ਼ਤਿਆਂ ਵਿੱਚ ਬੁਰਕੀਨੋ ਫਾਸੋ ਵਿੱਚ ਇਹ ਤੀਸਰਾ ਹਮਲਾ ਹੈ।