ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਦੀਪਕ ਰਾਜ ਗੁਪਤਾ ਨੂੰ ਆਸਟ੍ਰੇਲੀਆ ’ਚ ਮਿਲਿਆ ਵੱਡਾ ਮਾਣ

ਚੰਡੀਗੜ੍ਹ ਦੇ ਦੀਪਕ ਰਾਜ ਗੁਪਤਾ ਨੂੰ ਆਸਟ੍ਰੇਲੀਆ ’ਚ ਮਿਲਿਆ ਵੱਡਾ ਮਾਣ

ਚੰਡੀਗੜ੍ਹ ਦੇ ਦੀਪਕ ਰਾਜ ਗੁਪਤਾ ਨੂੰ ਆਸਟ੍ਰੇਲੀਆ ਵਿੱਚ ਵੱਡਾ ਮਾਣ ਹਾਸਲ ਹੋਇਆ ਹੈ। ਉਹ ਆਸਟ੍ਰੇਲੀਆ ਦੇ ਰਾਜਧਾਨੀ ਖੇਤਰ (ACT) ਕੈਨਬਰਾ ਦੀ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਹੋਏ ਹਨ। ACT ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਸ੍ਰੀ ਗੁਪਤਾ ਪਹਿਲੇ ਭਾਰਤੀ ਹਨ।

 

 

ਸ੍ਰੀ ਗੁਪਤਾ ਦੇ ਵੱਡੇ ਭਰਾ ਲੈਫ਼ਟੀਨੈਂਟ ਕਰਨਲ (ਸੇਵਾ–ਮੁਕਤ) ਅਨਿਲ ਰਾਜ ਨੇ ਦੱਸਿਆ ਕਿ ਦੀਪਕ ਨੂੰ ਹੁਣ ਆਸਟ੍ਰੇਲੀਆ ਦੇ ਗੁੰਘਲੀਨ ਹਲਕੇ ਤੋਂ MLA ਵਜੋਂ ਭਗਵਦ ਗੀਤਾ ਦੀ ਸਹੁੰ ਚੁੱਕਣ ਦੀ ਪ੍ਰਵਾਨਗੀ ਵੀ ਮਿਲ ਗਈ ਹੈ।

 

 

ਇਸ ਤੋਂ ਪਹਿਲਾਂ ਨਾ ਕਦੇ ਕਿਸੇ ਭਾਰਤੀ ਨੂੰ ਕੈਨਬਰਾ ਪਾਰਲੀਮੈਂਟ ਦਾ ਮੈਂਬਰ ਬਣਨ ਦਾ ਸੁਭਾਗ ਹਾਸਲ ਹੋਇਆ ਹੈ ਤੇ ਇਸੇ ਲਈ ਕਿਸੇ MLA ਵੱਲੋਂ ਪਹਿਲਾਂ ਪਵਿੱਤਰ ਭਗਵਦ ਗੀਤਾ ਦੀ ਸਹੁੰ ਚੁੱਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

 

 

ਇਸੇ ਲਈ ਹੁਣ ਜਦੋਂ ਸ੍ਰੀ ਗੁਪਤਾ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ, ਤਾਂ ਇੱਕੋ ਵਾਰੀ ’ਚ ਇਹ ਦੋ ਰਿਕਾਰਡ ਬਣਨਗੇ।

 

 

ਸ੍ਰੀ ਦੀਪਕ ਰਾਜ ਗੁਪਤਾ ਉਂਝ ਇੱਕ ਵਕੀਲ ਹਨ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਸੈਕਟਰ 10 ਦੇ ਡੀਏਵੀ ਕਾਲਜ ਵਿੱਚ ਆਪਣੀ ਸਿੱਖਿਆ ਹਾਸਲ ਕੀਤੀ ਸੀ।

 

 

ਸ੍ਰੀ ਗੁਪਤਾ ਸਾਲ 1989 ’ਚ ਹੋਰ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਸਟ੍ਰੇਲੀਆ ਚਲੇ ਗਏ ਸਨ।  ਆਸਟ੍ਰੇਲੀਆਈ ਲੇਬਰ ਪਾਰਟੀ ਦੇ ਮੈਂਬਰ ਹੋਣ ਕਾਰਨ ਉਹ 10 ਸਾਲਾਂ ਤੱਕ ‘ਆਸਟ੍ਰੇਲੀਆ ਇੰਡੀਆ ਬਿਜ਼ਨੇਸ ਕੌਂਸਲ’ (AIBC) ਦੇ ਪ੍ਰਧਾਨ ਵੀ ਰਹੇ। ਉਹ AIBC ਦੇ ਡਾਇਰੈਕਟਰਾਂ ਦੇ ਕੌਮੀ ਕਾਰਜਕਾਰੀ ਬੋਰਡ ਦੇ ਵੀ ਮੈਂਬਰ ਰਹਿ ਚੁੱਕੇ ਹਨ।

 

 

ਸ੍ਰੀ ਗੁਪਤਾ ਦੀ ACT ਪਾਰਲੀਮੈਂਟ ਵਿੱਚ ਇਸ ਚੋਣ ਨਾਲ ਆਸਟ੍ਰੇਲੀਆਈ ਤੇ ਭਾਰਤੀ ਭਾਈਚਾਰਿਆਂ ਦੇ ਇੱਕ–ਦੂਜੇ ਦੇ ਨੇੜੇ ਆਉਣ ਦੇ ਕਈ ਮੌਕੇ ਮਿਲਣਗੇ। ਇੰਝ ਦੁਵੱਲਾ ਵਪਾਰ, ਨਿਵੇਸ਼, ਸੈਰ–ਸਪਾਟਾ ਸਭ ਕੁਝ ਵਿੱਚ ਵਾਧਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Deepak Raj Gupta got a lot of prestige in Australia