ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ’ਚ ਦਿਖੀ ਚਮਕਦਾਰ ਰੌਸ਼ਨੀ, ਲੋਕਾਂ ਨੇ ਕਿਹਾ-ਹੋ ਸਕਦੈ ਚੰਦਰਯਾਨ-2

ਆਸਟ੍ਰੇਲੀਆ ਦੇ ਪੱਛਮੀ ਕਵੀਂਸਲੈਂਡ ਅਤੇ ਉਤਰੀ ਖੇਤਰ ਚ ਸੈਂਕੜੇ ਲੋਕਾਂ ਨੇ ਅਸਮਾਨ ਚ ਚਮਕੀਲੀ ਰੌਸ਼ਨੀ ਦੇਖੀ ਹੈ। ਇਕ ਮਾਹਰ ਨੇ ਇਸ ਰੌਸ਼ਨੀ ਤੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-2 ਹੋਵੇ।

 

ਲੋਕਾਂ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਚੈਨਲ ਨਾਲ ਸੰਪਰਕ ਕਰਕੇ ਉਸ ਨੂੰ ਅਸਮਾਨ ਚ ਚਮਕੀਲੀ ਰੌਸ਼ਨੀ ਦਿਖਾਈ ਦੇਣ ਦੀ ਜਾਣਕਾਰੀ ਦਿੱਤੀ। ਇਸ ਰੌਸ਼ਨੀ ਤੇ ਇਕ ਖਗੌਲੀ ਨੇ ਕਿਹਾ ਕਿ ਉਹ ਰੌਸ਼ਨੀ ਚੰਦਰਯਾਨ-2 ਹੋ ਸਕਦੀ ਹੈ।

 

ਏਬੀਸੀ ਨੇ ਇਕ ਸਥਾਨ ਨਿਵਾਸੀ ਸ਼ਾਨਾ ਰਾਏਸ ਦੇ ਹਵਾਲੇ ਤੋਂ ਕਿਹਾ ਕਿ ਉਨ੍ਹਾਂ ਨੇ ਉੱਤਰ-ਪੱਛਮ ਕਵਿੰਸਲੈਂਡ ਦੇ ਸੁਦੂਰ ਜੁਲੀਆ ਕ੍ਰੀਕ ਕੈਰਵਨ ਪਾਰਕ ਚ ਸੋਮਵਾਰ ਰਾਤ ਲਗਭਗ 7:30 ਸਥਾਨਕ ਸਮੇਂ ਮੁਤਾਬਕ ਅਸਮਾਨ ਚ ਇਹ ਰੌਸ਼ਨੀ ਦੇਖੀ।

 

ਮੈਕਕਿਨਲੇਸ਼ਰ ਦੇ ਕਾਊਂਸਲਰ ਨੇ ਕਿਹਾ ਕਿ ਮੌਕੇ ਤੇ ਲਗਭਗ 160 ਲੋਕ ਇਕੱਠੇ ਹੋਏ ਸਨ। ਅਸੀਂ 2-3 ਮਿੰਟਾਂ ਤਕ ਉਸ ਚਮਕਦਾਰ ਰੌਸ਼ਨੀ ਨੂੰ ਦੇਖਦੇ ਰਹੇ ਜਿਸ ਤੋਂ ਬਾਅਦ ਉਹ ਰੌਸ਼ਨੀ ਅੱਖਾਂ ਤੋਂ ੳਹਲੇ ਹੋ ਗਈ। ਸਾਨੂੰ ਨਹੀਂ ਪਤਾ ਉਹ ਕੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayaan-2 People in Australia seen bright lights in the sky