ਅਗਲੀ ਕਹਾਣੀ

ਮੁਰਗੀ ਨੇ ਦਿੱਤਾ ਗੋਲ ਅੰਡਾ, ਮਾਲਕਣ ਹੋਈ ਹੈਰਾਨ

ਮੁਰਗੀ ਨੇ ਦਿੱਤਾ ਗੋਲ ਅੰਡਾ, ਮਾਲਕਣ ਹੋਈ ਹੈਰਾਨ

ਆਪ ਨੇ ਮੁਰਗੀ ਦੇ ਅੰਡੇ ਤਾਂ ਬਹੁਤ ਦੇਖੇ ਹੋਣਗੇ, ਪ੍ਰੰਤੂ ਬਿਲਕੁਲ ਗੋਲ ਅੰਡਾ ਨਹੀਂ ਦੇਖਿਆ ਹੋਵੇਗਾ। ਆਸਟਰੇਲੀਆ ਦੇ ਪਰਥ ਸ਼ਹਿਰ `ਚ ਇਕ ਮੁਰਗੀ ਨੇ ਗੋਲ ਅੰਡਾ ਦਿੱਤਾ ਹੈ। ਇਹ ਅੰਡਾ ਦੇਖਕੇ ਮੁਰਗੀ ਫਾਰਮ ਦੀ ਮਾਲਕਣ ਵੀ ਹੈਰਾਨ ਹੈ। ਉਹ ਸਮਝ ਨਹੀਂ ਸਕੀ ਕਿ ਇਸ ਅੰਡੇ ਦਾ ਕੀ ਕਰੇ?


ਡੇਲੀ ਮੇਲ ਆਨਲਾਈਨ ਨੂੰ ਦਿੱਤੀ ਇੰਟਰਵਿਊ `ਚ ਵੇਨੇਸਾ ਵਿਲੀਅਮ ਨੇ ਕਿਹਾ ਕਿ ਉਨ੍ਹਾਂ ਕੋਲ 20 ਮੁਗਰੀਆਂ ਹਨ, ਜਿਨ੍ਹਾਂ `ਚੋਂ 10 ਨੇ ਪਿਛਲੇ ਹਫਤੇ ਅੰਡੇ ਦਿੱਤੇ। ਪਿਛਲੇ ਮੰਗਲਵਾਰ ਨੂੰ ਵੇਨੇਸਾ ਨੇ ਮੁਗਰੀ ਦੇ ਪਿਜੜੇ `ਚ ਦੇਖਣ ਗਈ ਤਾਂ ਉਥੇ ਸਾਰੇ ਅੰਡੇ ਪਏ ਸਨ। ਉਨ੍ਹਾਂ ਦੇਖਿਆ ਕਿ ਇਕ ਅੰਡਾ ਬਿਲਕੁਲ ਗੋਲ ਹੈ। ਅੰਡੇ ਦਾ ਅਜਿਹਾ ਆਕਾਰ ਉਹ ਹੈਰਾਨ ਰਹਿ ਗਈ। ਵੇਨੇਸਾ ਨੇ ਕਿਹਾ ਕਿ ਮੈਂ ਅੱਜ ਤੱਕ ਅਜਿਹਾ ਅੰਡਾ ਨਹੀਂ ਦੇਖਿਆ।


ਇਸ ਤੋਂ ਪਹਿਲਾ ਬ੍ਰਿਟੇਨ ਦੀ ਇਕ ਮਹਿਲਾ ਨੇ 2015 `ਚ ਈ-ਬੇ ਨਾਮ ਦੀ ਵੈਬਸਾਈਟ ਨੂੰ ਇਕ ਹਜ਼ਾਰ ਡਾਲਰ (ਲਗਭਗ 73245 ਰੁਪਏ) `ਚ ਇਕ ਗੋਲਕਾਰ ਆਕਾਰ ਦਾ ਅੰਡਾ ਵੇਚਿਆ ਸੀ। ਮਾਹਰਾਂ ਦਾ ਕਹਿਣਾ ਹੈ ਕਿ ਗੋਲ ਅੰਡੇ ਆਮ ਤੌਰ `ਤੇ ਨਹੀਂ ਹੁੰਦੇ। ਇਕ ਲੱਖ `ਚ ਕਿਤੇ ਕੋਈ ਇਕ ਅਜਿਹਾ ਦੁਰਲਭ ਅੰਡਾ ਦੇਖਣ ਨੂੰ ਮਿਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਅਰਬ ਡਾਲਰ ਦੀ ਖੋਜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chicken gave round egg in melbourne