ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਭਰ 'ਚ ਮੁਸਲਮਾਨਾਂ 'ਤੇ ਹੋਏ ਤਸ਼ੱਦਦ ਕਾਰਨ ਆਇਆ ਕੋਰੋਨਾ : ਹਿਜ਼ਬੁਲ ਮੁਖੀ

ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਦੇ ਮੁਖੀ ਸੈਯਦ ਸਲਾਹੁਦੀਨ ਨੇ ਕੋਰੋਨਾ ਵਾਇਰਸ ਨੂੰ ਧਰਮ ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੁਨੀਆ ਵਿੱਚ ਇਸ ਲਈ ਆਇਆ ਹੈ, ਕਿਉਂਕਿ ਮੁਸਲਮਾਨਾਂ ਨੂੰ ਹਰ ਪਾਸੇ ਤਸੀਹੇ ਦਿੱਤੇ ਜਾ ਰਹੇ ਹਨ। ਸਲਾਹੁਦੀਨ ਨੇ ਇਹ ਵੀ ਕਿਹਾ ਕਿ ਹੁਣ ਇਹ ਬਿਮਾਰੀ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏਗੀ, ਜਿਸ ਨੇ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਪ੍ਰੇਸ਼ਾਨ ਕੀਤਾ ਹੈ। ਇਸ ਖ਼ਤਰਨਾਕ ਅੱਤਵਾਦੀ ਨੇ ਆਪਣਾ ਆਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਆਡੀਓ 'ਚ ਉਸ ਨੇ ਦੁਨੀਆ ਦੇ ਕਈ ਨੇਤਾਵਾਂ ਨੂੰ ਧਮਕੀ ਵੀ ਦਿੱਤੀ ਹੈ।
 

ਸਲਾਹੁਦੀਨ ਨੇ ਕਿਹਾ, "ਕੋਰੋਨਾ ਵਾਇਰਸ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਵਿਗਿਆਨ ਵੀ ਇਸ ਦੇ ਸਾਹਮਣੇ ਅਸਫ਼ਲ ਹੋ ਰਿਹਾ ਹੈ ਅਤੇ ਇਸ ਬਿਮਾਰੀ ਦਾ ਮੁੱਖ ਕਾਰਨ ਦੁਨੀਆ ਭਰ ਦੇ ਮੁਸਲਮਾਨਾਂ 'ਤੇ ਕੀਤੇ ਗਏ ਤਸ਼ੱਦਦ ਹਨ। ਰੋਹਿੰਗਿਆ ਮੁਸਲਮਾਨ, ਫ਼ਲਿਸਤੀਨੀ ਅਤੇ ਕਸ਼ਮੀਰੀਆਂ 'ਤੇ ਜੋ ਜ਼ੁਲਮ ਹੋਏ ਹਨ, ਉਸ ਕਾਰਨ ਇਸ ਬੀਮਾਰੀ ਨੇ ਇਨ੍ਹਾਂ ਨੂੰ ਫੜ ਲਿਆ ਹੈ। ਕੁਝ ਮੁਸਲਿਮ ਸਰਕਾਰਾਂ ਐਸ਼ਪ੍ਰਸਤੀ 'ਚ ਆਪਣੇ ਧਰਮ ਭੁੱਲ ਗਈਆਂ ਸਨ, ਉਹ ਵੀ ਦੋਸ਼ੀ ਹਨ।"
 

ਸਲਾਹੁਦੀਨ ਨੇ ਕਿਹਾ ਕਿ ਇਸ ਬਿਮਾਰੀ ਤੋਂ ਸਾਵਧਾਨੀ ਵਰਤਣੀ ਚਾਹੀਦੀ ਸੀ, ਪਰ ਅੱਲਾ ਸਭ ਤੋਂ ਵੱਡਾ ਹੈ। ਭਾਰਤ 'ਚ ਕਸ਼ਮੀਰੀਆਂ 'ਤੇ ਪੀਐਮ ਨਰਿੰਦਰ ਮੋਦੀ ਨੇ ਜੋ ਜੁਲਮ ਢਾਹੇ ਹਨ, ਹੁਣ ਇਸ ਬੀਮਾਰੀ ਤੋਂ ਉਹ ਵੀ ਨਹੀਂ ਬੱਚ ਸਕਣਗੇ। ਦੁਨੀਆ ਭਰ 'ਚ ਇਸ ਬੀਮਾਰੀ ਨੇ ਪੈਰ ਫੈਲਾ ਲਏ ਹਨ। ਸਾਨੂੰ ਇਸ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਅੱਲ੍ਹਾ 'ਤੇ ਭਰੋਸਾ ਕਰਨਾ ਹੈ।
ਸਲਾਹੁਦੀਨ ਕੌਣ ਹੈ?

 

ਸੈਯਦ ਮੁਹੰਮਦ ਯੁਸੂਫ਼ ਸ਼ਾਹ ਨੂੰ ਆਮ ਤੌਰ ਤੇ ਸੈਯਦ ਸਲਾਹੁਦੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਦੀ ਅਗਵਾਈ ਕਰਦੇ ਹੋਏ ਉਸ ਨੇ ਕਸ਼ਮੀਰ ਘਾਟੀ ਤੋਂ ਕਈ ਹਮਲੇ ਕੀਤੇ ਹਨ। ਸਲਾਹੁਦੀਨ ਦਾ ਪਰਿਵਾਰ ਵਾਦੀ 'ਚ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਸ ਦੇ ਤਿੰਨ ਬੱਚੇ ਸੂਬਾ ਸਰਕਾਰ ਵਿੱਚ ਚੰਗੀ ਨੌਕਰੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chief of terrorist organization hizbul mujahideen syed salahuddin says about Coronavirus