ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ 'ਚ ਹਰ ਦਸ 'ਚੋਂ ਇੱਕ ਬਾਲ ਵਿਆਹ: ਰੀਪੋਰਟ 

ਨੇਪਾਲ ਦੁਨੀਆਂ ਦੇ ਉਨ੍ਹਾਂ ਪ੍ਰਮੁੱਖ 10 ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਲੜਕਿਆਂ ਵਿੱਚ ਵੱਡੇ ਪੈਮਾਨੇ ਉੱਤੇ ਬਾਲ ਵਿਆਹ ਦੀ ਪ੍ਰਥਾ ਹੈ। ਸੰਯੁਕਤ ਰਾਸ਼ਟਰ ਬਾਲ ਰਾਹਤ ਫੰਡ ਨੇ ਬਾਲ ਲਾੜਿਆਂ ਉੱਤੇ ਆਪਣੇ ਡੂੰਘੇ ਵਿਸ਼ਲੇਸ਼ਣ ਵਿੱਚ ਇਹ ਗੱਲ ਕਹੀ।

ਯੂਨੀਸੇਫ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਨੇਪਾਲ ਵਿੱਚ 20 ਤੋਂ 24 ਸਾਲ ਤੱਕ ਦੀ ਉਮਰ ਦੇ ਹਰ 10 ਲੋਕਾਂ ਵਿੱਚੋਂ ਇੱਕ ਦਾ ਵਿਆਹ ਬਾਲਪਨ ਵਿੱਚ ਹੋ ਜਾਂਦਾ ਹੈ। ਇਸ ਅਧਿਐਨ ਵਿੱਚ 82 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ ਉੱਤੇ ਖੁਲਾਸਾ ਕੀਤਾ ਗਿਆ ਕਿ ਉਪ ਸਹਾਰਾ ਅਫ਼ਰੀਕਾ ਤੋਂ ਲੈ ਕੇ ਲਾਤਿਨ ਅਮਰੀਕਾ, ਕੈਰੀਬੀਆਈ, ਦੱਖਣ ਏਸ਼ੀਆ, ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਮਹਾਂਸਾਗਰ ਖੇਤਰ ਤੱਕ ਦੁਨੀਆਂ ਭਰ ਵਿੱਚ ਕਈ ਦੇਸ਼ਾਂ ਵਿੱਚ ਲੜਕੀਆਂ ਵਿਚਕਾਰ ਬਾਲ ਵਿਆਹ ਦਾ ਪ੍ਰਚਲਨ ਹੈ।


ਨੇਪਾਲ ਇਸ ਰੈਕਿੰਗ ਵਿੱਚ ਦਸਵੇਂ ਨੰਬਰ ਉੱਤੇ ਹੈ। ਉਹ ਦੱਖਣੀ ਏਸ਼ੀਆ ਵਿੱਚ ਇਕਲੌਤਾ ਦੇਸ਼ ਹੈ, ਜਿਥੇ ਮੁੰਡੇ ਅਤੇ ਕੁੜੀਆਂ ਵਿਚਕਾਰ ਵੱਡੇ ਪੈਮਾਨੇ ਉੱਤੇ ਬਾਲ ਵਿਆਹ ਹੁੰਦਾ ਹੈ। ਨਵੇਂ ਅੰਕੜਿਆਂ ਅਨੁਸਾਰ ਬਾਲ ਲਾੜੇ ਅਤੇ ਲਾੜੀਆਂ ਦੀ ਕੁੱਲ ਗਿਣਤੀ 76.5 ਕਰੋੜ ਹੈ।

 

ਜ਼ਿੰਮੇਵਾਰੀ ਚੁੱਕਣ ਲਈ ਹੋਣਾ ਪੈਂਦਾ ਮਜਬੂਰ


ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਰਰੀਟਾ ਫੋਰੇ ਨੇ ਕਿਹਾ ਕਿ ਵਿਆਹ ਬਚਪਨ ਚੋਰੀ ਕਰ ਲੈਂਦਾ ਹੈ। ਬਾਲ ਲਾੜਿਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਮਜਬੂਰ ਹੋਣਾ ਹੋਣਾ ਪੈਂਦਾ ਹੈ ਜਿਸ ਲਈ ਉਹ ਸ਼ਾਇਦ ਤਿਆਰ ਨਹੀਂ ਹੁੰਦੇ ਹਨ। ਬਾਲ ਵਿਆਹ ਨਾਲ ਪਿਤਾ ਭਾਵ ਛੇਤੀ ਆਉਂਦਾ ਹੈ ਅਤੇ ਇਸ ਨਾਲ ਪਰਿਵਾਰ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਅਤੇ ਇਸ ਨਾਲ ਸਿੱਖਿਆ ਤੇ ਨੌਕਰੀਆਂ ਦੇ ਮੌਕਿਆਂ ਤੋਂ ਵਾਂਝਾ ਰਹਿ ਜਾਂਦੇ ਹਨ। 

 

ਬਾਲ ਵਿਆਹ ਮਾਮਲੇ ਵਿੱਚ ਚੋਟੀ ਦੇ ਤਿੰਨ ਦੇਸ਼:


-28 ਫ਼ੀਸਦੀ ਬਾਲ ਵਿਆਹ ਕੇਂਦਰੀ ਅਫ਼ਰੀਕੀ ਰਿਪਬਲਿਕ ਵਿੱਚ ਹੋਏ
-19 ਫ਼ੀਸਦੀ ਬਾਲ ਵਿਆਹ ਦਰ ਨਾਲ ਦੂਜੇ ਨੰਬਰ ਉੱਤੇ ਨਿਕਾਰਗੁਆ
-13 ਫ਼ੀਸਦੀ ਦਰ ਨਾਲ ਨਾਲ ਤੀਜੇ ਨੰਬਰ ਉੱਤੇ ਮੇਡਾਗਾਸਕਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Child Marriage in Nepal Report By unicef