ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਤੇ ਨੌਜਵਾਨ ਬਾਲਗਾਂ ਨੂੰ ਕੋਵਿਡ-19 ਤੋਂ ਵਧੇਰੇ ਖਤਰਾ: ਅਧਿਐਨ

ਇਕ ਅਧਿਐਨ ਦੇ ਅਨੁਸਾਰ ਬੱਚੇ, ਕਿਸ਼ੋਰ ਅਤੇ ਜਵਾਨ ਬਾਲਗ ਪਹਿਲਾਂ ਦੇ ਅਨੁਮਾਨ ਨਾਲੋਂ ਕੋਵੀਡ-19 ਤੋਂ ਗੰਭੀਰ ਪੇਚੀਦਗੀਆਂ ਦੇ ਵਧੇਰੇ ਜੋਖਮ ਵਿੱਚ ਹਨ. ਇਸ ਅਧਿਐਨ ਚ ਕਿਹਾ ਗਿਆ ਹੈ ਕਿ ਜੋਖਮ ਉਨ੍ਹਾਂ ਲੋਕਾਂ ਲਈ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਮੱਸਿਆਵਾਂ ਹਨ।

 

ਅਮਰੀਕਾ ਦੀ ਰਟਗਰਜ਼ ਯੂਨੀਵਰਸਿਟੀ ਤੋਂ ਆਉਣ ਵਾਲੇ ਇਸ ਅਧਿਐਨ ਦੇ ਸਹਿ-ਲੇਖਕ ਲਾਰੈਂਸ ਕਲੇਨਮੈਨ ਨੇ ਕਿਹਾ, "ਇਹ ਵਿਚਾਰ ਕਿ ਕੋਵਿਡ-19 ਨੌਜਵਾਨਾਂ ਨੂੰ ਬਖਸ਼ ਰਿਹਾ ਹੈ ਗ਼ਲਤ ਹੈ।"

 

ਜੇਏਐਮਏ ਪੀਡੀਆਟ੍ਰਿਕਸ ਚ ਪ੍ਰਕਾਸ਼ਤ ਅਧਿਐਨ ਦੇ ਅਨੁਸਾਰ, ਜਿਨ੍ਹਾਂ ਬੱਚਿਆਂ ਨੂੰ ਮੋਟਾਪੇ ਵਰਗੀਆਂ ਹੋਰ ਬਿਮਾਰੀਆਂ ਹੁੰਦੀਆਂ ਹਨ ਉਨ੍ਹਾਂ ਦੇ ਬੀਮਾਰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

 

ਕਲੇਨਮੈਨ ਨੇ ਚੇਤਾਵਨੀ ਦਿੱਤੀ, “ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਗੰਭੀਰ ਬਿਮਾਰੀ ਨਹੀਂ ਹੁੰਦੀ, ਉਨ੍ਹਾਂ ਦਾ ਵੀ ਜੋਖਮ ਹੁੰਦਾ ਹੈ। ਮਾਪਿਆਂ ਦੇ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।”

 

ਅਧਿਐਨ ਨੇ ਸਭ ਤੋਂ ਪਹਿਲਾਂ ਉੱਤਰੀ ਅਮਰੀਕਾ ਵਿਚ ਗੰਭੀਰ ਰੂਪ ਵਿਚ ਬਿਮਾਰ ਕੋਵਿਡ -19 ਦੇ ਬਾਲ ਰੋਗੀਆਂ ਦੇ ਲੱਛਣਾਂ ਬਾਰੇ ਦੱਸਿਆ। ਖੋਜ ਵਿੱਚ ਵਿਗਿਆਨੀਆਂ ਨੇ 48 ਲੋਕਾਂ ਦਾ ਅਧਿਐਨ ਕੀਤਾ, ਜਿਨ੍ਹਾਂ ਵਿੱਚ ਬੱਚੇ ਅਤੇ ਜਵਾਨ ਬਾਲਗ-ਨਵਜੰਮੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮਾਰਚ ਅਤੇ ਅਪ੍ਰੈਲ ਵਿੱਚ ਅਮਰੀਕਾ ਅਤੇ ਕਨੇਡਾ ਵਿੱਚ ਕੋਵਿਡ -19 ਦੇ ਕਾਰਨ ਬੱਚਿਆਂ ਦੇ ਆਈਸੀਯੂ (ਪੀਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ।

 

ਅਧਿਐਨ ਵਿਚ ਪਾਇਆ ਗਿਆ ਹੈ ਕਿ 80 ਪ੍ਰਤੀਸ਼ਤ ਬੱਚੇ ਪਹਿਲਾਂ ਗੰਭੀਰ ਸਥਿਤੀਆਂ ਜਿਵੇਂ ਕਿ ਪ੍ਰਤੀਰੋਧੀ ਪ੍ਰਣਾਲੀ ਦੀ ਕਮਜ਼ੋਰੀ, ਮੋਟਾਪਾ, ਸ਼ੂਗਰ, ਦੌਰੇ ਜਾਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਜਦੋਂ ਕਿ ਕੋਵਿਡ -19 ਦੇ ਕਾਰਨ ਆਈਸੀਯੂ ਵਿੱਚ ਦਾਖਲ ਬਾਲਗਾਂ ਵਿੱਚ ਮੌਤ ਦਰ 62 ਪ੍ਰਤੀਸ਼ਤ ਸੀ, ਅਧਿਐਨ ਵਿੱਚ ਪਾਇਆ ਗਿਆ ਕਿ ਪੀਆਈਸੀਯੂ ਦੇ ਮਰੀਜ਼ਾਂ ਵਿੱਚ ਇਹ 4.2 ਪ੍ਰਤੀਸ਼ਤ ਸੀ।

 

ਕਲੇਨਮੈਨ ਦੇ ਅਨੁਸਾਰ ਡਾਕਟਰ ਬੱਚਿਆਂ ਚ ਇੱਕ ਨਵਾਂ ਕੋਵਿਡ ਨਾਲ ਸਬੰਧਤ ਸਿੰਡਰੋਮ ਵੀ ਵੇਖ ਰਹੇ ਹਨ। ਪਹਿਲੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ -19 ਵਾਲੇ ਬੱਚਿਆਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਅਤੇ ਇਸ ਸਥਿਤੀ ਨੂੰ ਪੀਡੀਆਟ੍ਰਿਕ ਮਲਟੀ-ਸਿਸਟਮ ਇਨਫਲਾਮੇਟਰੀ ਸਿੰਡਰੋਮ ਕਰਾਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Children adolescents and young adults at greater risk than Covid-19-study