ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਾਫਿਜ ਸਈਦ ਦੇ ਸਕੂਲਾਂ ਤੋਂ ਬੱਚਿਆਂ ਨੂੰ ਕੀਤਾ ਜਾਵੇਗਾ ਤਬਦੀਲ

 

ਪਾਕਿਸਤਾਨ ਸਰਕਾਰ ਕੌਮਾਂਤਰੀ ਅੱਤਵਾਦੀ ਹਾਫਿਜ਼ ਸਈਦ ਵੱਲੋਂ ਚਲਾਏ ਜਾਂਦੇ ਸਕੂਲਾਂ ਤੋਂ ਬੱਚਿਆਂ ਲਵੇਗੀ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ।  
ਪਾਕਿਸਤਾਨੀ ਸਰਕਾਰ ਇਹ ਕਦਮ ਅੰਤਰਰਾਸ਼ਟਰੀ ਨਿਗਰਾਨੀ ਸੰਗਠਨ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐੱਫ) ਦੇ ਇਤਰਾਜ਼ ਤੋਂ ਬਾਅਦ ਇਹ ਕਦਮ ਚੁੱਕ ਰਹੀ ਹੈ। 

 

ਮੁੰਬਈ ਅਤੇ ਪੁਲਵਾਮਾ ਦੇ ਮਾਸਟਰਮਾਈਂਡ ਹਾਫਿਜ਼ ਅੱਤਵਾਦੀ ਹਾਫਿਜ ਸਈਦ ਪਾਕਿ ਵਿੱਚ ਜਮਾਤ-ਉਦ-ਦਾਵਾ (ਜੇਯੂਜੀ) ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ (FIF) ਨਾਮਕ ਸਕੂਲਾਂ ਨੂੰ ਸੰਚਾਲਿਤ ਕਰਦਾ ਹੈ।  ਇਨ੍ਹਾਂ ਸਕੂਲਾਂ ਦੇ ਨਾਂ 'ਤੇ ਅੱਤਵਾਦੀ ਪਾਕ ਸਰਕਾਰ ਤੋਂ ਮੋਟਾ ਰੁਪਿਆ ਵੰਡਦਾ ਹੈ ਜਿਸ ਦਾ ਖੁਲਾਸਾ ਹਾਲ ਵਿੱਚ ਐਫਆਈਐਫ ਨੇ ਕੀਤਾ।


ਸਰਕਾਰ ਨੇ ਸਕੂਲਾਂ ਨੂੰ ਦਿੱਤੇ 180 ਰੁਪਏ


ਹਾਫਿਜ ਸਇਦ ਦੇ ਸੰਗਠਨਾਂ ਨਾਲ ਸਬੰਧਤ ਸਕੂਲਾਂ ਨੂੰ ਪਾਕਿ ਸਰਕਾਰ ਨੇ 180 ਕਰੋੜ ਰੁਪਏ ਦਿੱਤੇ ਸਨ। ਇਸ ਉੱਤੇ ਐਫਏਟੀਐਫ ਨੇ ਸਵਾਲ ਚੁੱਕ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਸੀ ਜਿਸ ਤੋਂ ਬਾਅਦ ਸਰਕਾਰ ਉੱਤੇ ਕਾਰਵਾਈ ਦਾ ਦਬਾਅ ਬਣਿਆ ਹੈ।


ਨਿਗਰਾਨ ਸੰਸਥਾ ਨੂੰ ਸੰਤੁਸ਼ਟ ਨਹੀਂ ਕਰ ਸਕੀ ਸਰਕਾਰ


ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਐਫਏਟੀਐਫ ਦੇ ਇਤਰਾਜ਼ ਉੱਤੇ ਪਾਕਿ ਸਰਕਾਰ ਨੇ ਜਵਾਬ ਦਿੱਤਾ ਕਿ ਉਸ ਨੇ ਮਾਰਚ ਵਿੱਚ ਹੀ ਜਿਹੇ ਸੰਸਥਾਵਾਂ ਦਾ ਕੰਟਰੋਲ ਲੈ ਲਿਆ ਸੀ ਪਰ FATF ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Children from the schools of Terrorist Hafiz Saeed will be evacuated