ਅਗਲੀ ਕਹਾਣੀ

ਬਚਪਨ `ਚ ਪੈਰਾਸੀਟਾਮੋਲ ਖਾਣ ਵਾਲੇ ਬੱਚਿਆਂ ਨੂੰ ਹੁੰਦਾ ਦਮੇ ਦਾ ਖਤਰਾ

ਬਚਪਨ `ਚ ਪੈਰਾਸੀਟਾਮੋਲ ਖਾਣ ਵਾਲੇ ਬੱਚਿਆਂ ਨੂੰ ਹੁੰਦਾ ਦਮੇ ਦਾ ਖਤਰਾ

ਵਿਗਿਆਨੀਆਂ ਨੇ ਕਿਹਾ ਕਿ ਜੇਕਰ ਬੱਚੇ ਨੂੰ ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਦੋ ਸਾਲਾਂ `ਚ ਬੁਖਾਰ ਆਉਣ `ਤੇ ਪੈਰਾਸੀਟਾਮੋਲ ਦਵਾਈ ਦਿੱਤੀ ਜਾਂਦੀ ਹੈ, ਤਾਂ 18 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਉਨ੍ਹਾਂ ਨੂੰ ਸ਼ਾਹ (ਅਸਥਮਾ, ਦਮਾ) ਹੋਣ ਦਾ ਖਤਰਾ ਵਧ ਜਾਂਦਾ ਹੈ। ਖੋਜੀਆਂ ਨੇ ਕਿਹਾ ਕਿ ਪੈਰਾਸੀਟਾਮੋਲ ਖਾਣ ਨਾਲ ਦਮਾ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਨੂੰ ਜਿ਼ਆਦਾ ਹੈ, ਜਿਨ੍ਹਾਂ ਜੀਐਸਟੀਪੀ1 ਜੀਨ ਹੁੰਦਾ ਹੈ।


ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਪੈਰਾਸੀਟਾਮੋਲ ਅਤੇ ਦਮਾ ਦੇ ਵਿਚ ਭਾਵੇਂ ਗਹਿਰਾ ਸਬੰਧ ਹੈ ਪ੍ਰੰਤੂ, ਅਜਿਹਾ ਵੀ ਨਹੀਂ ਹੈ ਕਿ ਬੁਖਾਰ ਦੀ ਦਵਾਈ ਲੈਣ ਨਾਲ ਲੋਕਾਂ ਨੂੰ ਦਮਾ ਹੋ ਜਾਵੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਤੀਜੇ ਦੀ ਪੁਸ਼ਟੀ ਕਰਨ ਲਈ ਅਜੇ ਹੋ ਖੋਜ ਕਰਨ ਦੀ ਲੋੜ ਹੈ।


ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਇਸ ਸਿੱਟੇ `ਤੇ ਪਹੁੰਚਣ ਲਈ ਖੋਜ਼ ਕਾਰਨ ਵਾਲਿਆਂ ਨੇ 18 ਸਾਲ ਤੱਕ ਦੀ ਉਮਰ ਦੇ 620 ਬੱਚਿਆਂ ਦਾ ਅਧਿਐਨ ਕੀਤਾ। ਇਸ `ਚ ਸ਼ਾਮਲ ਕੀਤੇ ਗਏ ਸਾਰੇ ਬੱਚਿਆਂ ਦੇ ਘੱਟ ਤੋਂ ਘੱਟ ਇਕ ਪਰਿਵਾਰਕ ਮੈਂਬਰ ਨੂੰ ਦਮਾ, ਚਮੜੀ ਰੋਗ ਜਾਂ ਹੋਰ ਐਲਰਜੀ ਸਬੰਧੀ ਬਿਮਾਰੀ ਜ਼ਰੂਰ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:children who take paracetamol in childhood are more likely to asthma in future