ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਵਿਚ ਕਾਰ ਨੇ ਰਾਹਗੀਰਾਂ ਨੂੰ ਕੁਚਲਿਆ, 13 ਜ਼ਖਮੀ

ਚੀਨ ਵਿਚ ਕਾਰ ਨੇ ਰਾਹਗੀਰਾਂ ਨੂੰ ਕੁਚਲਿਆ, 13 ਜ਼ਖਮੀ

ਚੀਨ ਦੇ ਦੱਖਣੀ ਸ਼ਹਿਰ ਗਵਾਂਗਝੋਓ ਵਿਚ ਮੰਗਲਵਾਰ ਨੂੰ ਸਵੇਰੇ ਇਕ ਕਾਰ ਨੇ ਰਾਹਗੀਰਾਂ ਨੂੰ ਕੁਚਲ ਦਿੱਤਾ, ਜਿਸ ਵਿਚ ਘੱਟ ਤੋਂ ਘੱਟ 13 ਲੋਕ ਜ਼ਖਮੀ ਹੋ ਗਏ। ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਹਾਂਗਕਾਂਗ ਆਧਾਰਿਤ ‘ਸਾਊਥ ਚਾਇਨਾ ਮਾਰਨਿੰਗ’ ਪੋਸਟ ਨੇ ਦੱਸਿਆ ਕਿ ਤਿਆਨਹੇ ਜ਼ਿਲ੍ਹੇ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ ਅੱਠ ਵਜਕੇ 50 ਮਿੰਟ ਉਤੇ ਇਕ ਕਾਰ ਨੇ ਕਈ ਰਾਹਗੀਰਾਂ ਨੂੰ ਕੁਚਲ ਦਿੱਤਾ ਅਤੇ ਫਿਰ ਦੋ ਹੋਰ ਕਾਰਾਂ ਨਾਲ ਟਕਰਾਅ ਗਈ।

 

ਪੁਲਿਸ ਬਿਊਰੋ ਨੇ ਸੋਸ਼ਲ ਨੈਟਵਰਕ ਵੀਬੋ (ਚੀਨ ਦਾ ਟਵੀਟਰ) ਉਤੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਵਾਹਨ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China 13 injured after car hits pedestrians in Guangzhou