ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਪੱਤਰਕਾਰ ਦੇ ਲੇਖ ਤੋਂ ਨਾਰਾਜ਼ ਹੋਇਆ ਚੀਨ, ਵਿਵਾਦ ਕਾਰਨ ਦੋ ਪੱਤਰਕਾਰ US ਪਰਤੇ

ਓਪ-ਐਡ-ਪੇਜ (ਸੰਪਾਦਕੀ ਦੇ ਸਾਹਮਣੇ ਵਾਲਾ ਪੰਨਾ) 'ਤੇ ਲੇਖ ਦੇ ਸਿਰਲੇਖ ਨੂੰ ਲੈ ਕੇ ਚੀਨ ਦੀ ਨਾਰਾਜ਼ਗੀ ਤੋਂ ਬਾਅਦ ਕੱਢੇ ਗਏ ਵਾਲ ਸਟਰੀਟ ਜਰਨਲ ਅਖ਼ਬਾਰ ਦੇ ਦੋ ਪੱਤਰਕਾਰ ਸੋਮਵਾਰ ਨੂੰ ਦੇਸ਼ ਤੋਂ ਚੱਲੇ ਗਏ।

 

ਚੀਨ ਨੇ ਓਪ-ਐਡ ਪੇਜ ਉੱਤੇ ਪ੍ਰਕਾਸ਼ਤ ਲੇਖ ਦਾ ਸਿਰਲੇਖ ਨੂੰ ਨਸਲਵਾਦੀ ਦੱਸਿਆ ਸੀ ਜਿਸ ਤੋਂ ਬਾਅਦ ਤਿੰਨ ਪੱਤਰਕਾਰਾਂ ਨੂੰ ਪਿਛਲੇ ਹਫ਼ਤੇ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਲੇਖ ਲਿਖਣ ਵਿੱਚ ਇਨ੍ਹਾਂ ਪੱਤਰਕਾਰਾਂ ਦੀ ਕੋਈ ਭੂਮਿਕਾ ਨਹੀਂ ਸੀ। ਇਹ ਪਿਛਲੇ ਸਾਲਾਂ ਵਿੱਚ ਵਿਦੇਸ਼ੀ ਮੀਡੀਆ ਦੇ ਵਿਰੁੱਧ ਚੁੱਕੇ ਗਏ ਸਭ ਤੋਂ ਸਖ਼ਤ ਕਦਮ ਹਨ।

 

ਮਾਹਰਾਂ ਦਾ ਕਹਿਣਾ ਹੈ ਕਿ ਪੱਤਰਕਾਰਾਂ ਦੀ ਮਾਨਤਾ ਵਾਪਸ ਲੈਣ ਦਾ ਫੈਸਲਾ ਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਨੇ ਇਥੇ ਸੰਚਾਲਿਤ ਹੋਣ ਵਾਲੇ ਚੀਨ ਦੇ ਅਧਿਕਾਰਤ ਮੀਡੀਆ ਨੂੰ ਲੈ ਕੇ ਨਿਯਮ ਸਖ਼ਤ ਕਰ ਦਿੱਤੇ ਹਨ। ਖ਼ਦਸ਼ਾ ਹੈ ਕਿ ਚੀਨ ਨੇ ਇਸੇ ਦੇ ਜਵਾਬ ਵਿੱਚ ਇਹ ਕਦਮ ਚੁੱਕਿਆ ਹੈ।


 

ਇੱਕ ਅਮਰੀਕੀ ਪ੍ਰੋਫੈਸਰ ਦੇ ਇੱਕ ਲੇਖ ਵਿੱਚ ਚੀਨੀ ਸਰਕਾਰ ਵੱਲੋਂ ਮਾਰੂ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਕੀਤੀ ਗਈ ਜਲਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, ‘ਚੀਨ ਇਜ ਦ ਰੀਅਲ ਸਿਕ ਮੈਨ ਆਫ਼ ਏਸ਼ੀਆ।’ ਉਨ੍ਹਾਂ ਨੇ ਕਰੋਨਾ ਵਾਇਰਸ ਫੈਲਣ ਤੋਂ ਬਾਅਦ ਚੀਨੀ ਸਰਕਾਰ ਦੀ ਸ਼ੁਰੂਆਤੀ ਪ੍ਰਕਿਰਿਆ ਦੀ ਆਲੋਚਨਾ ਕੀਤੀ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ "ਨਸਲੀ ਰੂਪ ਨਾਲ ਇਹ ਭੇਦਭਾਵਪੂਰਨ ਹੈ ਅਤੇ ਕਿਉਂਕਿ ਅਖ਼ਬਾਰ ਨੇ ਅਫਸੋਸ ਨਹੀਂ ਪ੍ਰਗਟ ਕੀਤਾ ਹੈ, ਇਸ ਲਈ ਚੀਨ ਵਿੱਚ ਰਹਿੰਦੇ ਤਿੰਨ ਪੱਤਰਕਾਰਾਂ ਦੀ ਮਾਨਤਾ ਖ਼ਤਮ ਕਰ ਦਿੱਤੀ ਗਈ ਹੈ।

 

ਡਿਪਟੀ ਬਿਊਰੋ ਦੇ ਮੁਖੀ ਜੋਸ਼ ਚਿਨ ਅਤੇ ਪੱਤਰ ਪ੍ਰੇਰਕ ਚਾਓ ਡੇਂਗ ਅਮਰੀਕਾ ਦੇ ਨਿਵਾਸੀ ਹਨ ਜਦਕਿ ਰਿਪੋਰਟਰ ਫਿਲਿਪ ਵੇਨ ਆਸਟਰੇਲੀਆ ਦੇ ਰਹਿਣ ਵਾਲੇ ਹਨ। ਤਿੰਨਾਂ ਨੂੰ ਦੇਸ਼ ਛੱਡਣ ਲਈ ਪੰਜ ਦਿਨ ਦਿੱਤੇ ਗਏ ਸਨ। ਤਿੰਨ ਪੱਤਰਕਾਰ ਵਾਲ ਸਟਰੀਟ ਜਰਨਲ ਦੇ ਖ਼ਬਰਾਂ ਦੇ ਹਿੱਸੇ ਲਈ ਕੰਮ ਕਰਦੇ ਹਨ। ਇਹ ਹਿੱਸਾ ਸੰਪਾਦਕੀ ਅਤੇ ਵਿਚਾਰ ਪੰਨਿਆਂ ਨਾਲ ਸਬੰਧਤ ਨਹੀਂ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China angered by US journalist s article two journalists returned to US over controversy