ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਸੁਨ ਵੀਦੋਂਗ ਨੂੰ ਭਾਰਤ ’ਚ ਨਿਯੁਕਤ ਕੀਤਾ ਆਪਣਾ ਨਵਾਂ ਸਫੀਰ

ਚੀਨ ਨੇ ਦੱਖਣੀ ਏਸ਼ੀਆਈ ਮਾਮਲਿਆਂ ਦੇ ਮਾਹਰ ਤੇ ਬੀਜਿੰਗ ਚ ਭਾਰਤੀ ਸਫੀਰ ਵਜੋਂ ਤਾਇਨਾਤ ਰਹਿ ਚੁੱਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਸਾਲ 2009 ਤੋਂ 2013 ਵਿਚਾਲੇ ਲਗਭਗ ਨੇੜੇ ਤੋਂ ਕੰਮ ਕਰ ਚੁੱਕੇ ਸੁਨ ਵੀਦੋਂਗ ਨੂੰ ਭਾਰਤ ਚ ਆਪਣਾ ਨਵਾਂ ਸਫ਼ੀਰ ਨਿਯੁਕਤ ਕੀਤਾ ਹੈ।

 

ਪਾਕਿਸਤਾਨ ਚ ਚੀਨ ਦੇ ਸਫੀਰ ਵਜੋਂ ਕੰਮ ਕਰ ਚੁੱਕੇ ਸੁਨ ਚੀਨੀ ਵਿਦੇਸ਼ ਮੰਤਰਾਲਾ ਦੇ ਨੀਤੀ ਤੇ ਯੋਜਨਾ ਵਿਭਾਗ ਦੇ ਡਾਇਰੈਕਟਰ ਰਹੇ ਹਨ।

 

ਇਸ ਤੋਂ ਪਹਿਲਾਂ ਭਾਰਤ ਚ ਚੀਨ ਦੇ ਸਫੀਰ ਲੁਓ ਜਾਓਹੁਈ ਸਨ। ਉਨ੍ਹਾਂ ਨੂੰ ਵਿਦੇਸ਼ ਮਾਮਲਿਆਂ ਦਾ ਉਪ ਮੰਤਰੀ ਨਿਯੁਕਤ ਕੀਤਾ ਗਿਆ ਹੈ। ਭਾਰਤੀ ਸਫ਼ਾਰਤਖ਼ਾਨੇ ਦੇ ਅਫ਼ਸਰਾਂ ਨੇ ਇਹ ਦਸਿਆ ਕਿ ਸੁਨ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਨੇ ਚੀਨ ਨੂੰ ਸਮਝੌਤੇ ਬਾਰੇ ਦੱਸ ਦਿੱਤਾ ਹੈ।

 

ਚੀਨ ਚ ਭਾਰਤ ਦੇ ਸਫੀਰ ਵਿਕਰਮ ਮਿਸਤ੍ਰੀ ਨੇ ਸੁਨ ਨੂੰ ਮੁਬਾਰਕਾਂ ਦਿੰਦਿਆਂ ਟਵੀਟ ਕੀਤਾ, ਭਾਰਤ ਚ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਨਵੇਂ ਸਫੀਰ ਵਜੋਂ ਨਿਯੁਕਤ ਕੀਤੇ ਗਈ ਮਾਨਯੋਗ ਸੁਨ ਵੀਦੋਂਗ ਨੂੰ ਮੁਬਾਰਕਾਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China appoints veteran diplomat Sun Weidong as new envoy to India