ਚੀਨ ਨੇ ਕੋਰੋਨਾ ਵਾਇਰਸ ਕਾਰਨ ਸੋਮਵਾਰ ਨੂੰ ਜੰਗਲੀ ਜਾਨਵਰਾਂ ਦੇ ਵਪਾਰ ਅਤੇ ਖਪਤ 'ਤੇ ਵਿਆਪਕ ਪਾਬੰਦੀ ਦਾ ਐਲਾਨ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਜੰਗਲੀ ਜਾਨਵਰਾਂ ਦਾ ਵਪਾਰ ਅਤੇ ਖਪਤ ਨੂੰ ਖ਼ਤਰਨਾਕ ਘਾਤਕ ਕੋਰੋਨਾ ਵਾਇਰਸ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਦੇਸ਼ ਦੀ ਚੋਟੀ ਦੀ ਵਿਧਾਨ ਸਭਾ ਕਮੇਟੀ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੇ ਜੰਗਲੀ ਜਾਨਵਰਾਂ ਦੇ ਗ਼ੈਰਕਨੂੰਨੀ ਵਪਾਰ 'ਤੇ ਰੋਕ, ਜ਼ਿਆਦਾ ਖਪਤ ਦੀਆਂ ਆਦਤਾਂ ਅਤੇ ਲੋਕਾਂ ਦੇ ਜੀਵਨ ਅਤੇ ਸਿਹਤ ਦੀ ਪ੍ਰਭਾਵਸ਼ਾਲੀ ਸੁਰੱਖਿਆ ਨਾਲ ਸਬੰਧਤ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ 2002-2003 ਵਿੱਚ 'ਸਾਰਸ' ਵਾਇਰਸ ਫੈਲਣ ਦੌਰਾਨ ਜੰਗਲੀ ਜਾਨਵਰਾਂ ਦੇ ਵਪਾਰ ਅਤੇ ਖਪਤ 'ਤੇ ਅਸਥਾਈ ਪਾਬੰਦੀ ਲਗਾਈ ਗਈ ਸੀ। SARS ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਨੇ ਕਿਹਾ ਕਿ ਕੋਰੋਨੋ ਵਾਇਰਸ ਮਹਾਂਮਾਰੀ ਨੇ ਜੰਗਲੀ ਜਾਨਵਰਾਂ ਦੀ ਜ਼ਿਆਦਾ ਖਪਤ ਦੀ ਵੱਡੀ ਸਮੱਸਿਆ ਅਤੇ ਇਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਹੋਣ ਵਾਲੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ।
ਚੀਨ ਵਿੱਚ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਾਰਨ 150 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਇਸ ਮਾਰੂ ਵਾਇਰਸ ਦੀ ਮੌਤ ਦੀ ਗਿਣਤੀ 2,592 ਹੋ ਗਈ। ਨੈਸ਼ਨਲ ਹੈਲਥ ਕਮਿਸ਼ਨ (ਐਨਐਚਸੀ) ਨੇ ਕਿਹਾ ਕਿ ਹੁਬੇਈ ਪ੍ਰਾਂਤ ਵਿੱਚ 150 ਵਿੱਚੋਂ 149 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਥੇ ਵਾਇਰਸ ਦਾ ਸਭ ਤੋਂ ਵੱਧ ਪ੍ਰਕੋਪ ਹੈ। ਕਮਿਸ਼ਨ ਨੇ 409 ਨਵੇਂ ਕੇਸਾਂ ਦੀ ਆਮਦ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿੱਚੋਂ ਬਹੁਤੇ ਹੁਬੇਈ ਪ੍ਰਾਂਤ ਦੇ ਹਨ।
ਦੱਸ ਦੇਈਏ ਕਿ ਇਟਲੀ ਵਿੱਚ ਵੀ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਹੈ। ਇਟਲੀ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਚੌਥੀ ਮੌਤ ਦੀ ਖ਼ਬਰ ਦਿੱਤੀ। ਮਾਮਲਾ ਉੱਤਰੀ ਲੋਮਬਾਰਦੀਆ ਇਲਾਕੇ ਦਾ ਹੈ। ਜਿੱਥੇ ਇਕ 84 ਸਾਲਾ ਵਿਅਕਤੀ ਦੀ ਵਾਇਰਸ ਨਾਲ ਮੌਤ ਹੋ ਗਈ। ਦੇਸ਼ ਵਿੱਚ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਇਲਾਕੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਲੋਮਬਾਰਦੀਆ ਵਿੱਚ ਤੀਜੀ ਮੌਤ ਹੈ ਜਿਥੇ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪਿੰਡਾਂ ਵਿੱਚ ਲੋਕਾਂ ਦੀ ਆਜਾਵਾਈ ਬੰਦ ਕਰ ਦਿੱਤੀ ਗਈ ਹੈ।