ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾਵਾਇਰਸ: ਚੀਨ ਨੇ ਜੰਗਲੀ ਜੀਵਾਂ ਦੇ ਕਾਰੋਬਾਰ 'ਤੇ ਲਗਾਈ ਪਾਬੰਦੀ 

ਕੋਰੋਨਾ ਵਾਇਰਸ ਦੇ ਫੈਲਣ ਕਾਰਨ ਮੁਸ਼ਕਲਾਂ ਦਾ ਸਾਹਮਣੇ ਕਰ ਰਹੇ ਚੀਨ ਨੇ ਐਤਵਾਰ ਨੂੰ ਦੇਸ਼ ਵਿੱਚ ਜੰਗਲੀ ਜੀਵਾਂ ਦੇ ਕਾਰੋਬਾਰ ਉੱਤੇ ਇੱਕ ਅਸਥਾਈ ਪਾਬੰਦੀ ਲਗਾ ਦਿੱਤੀ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੰਗਲੀ ਜੀਵਾਂ ਦੇ ਮਾਸ ਦੇ ਬਾਜ਼ਾਰ ਤੋਂ ਮਨੁੱਖਾਂ ਵਿੱਚ ਵਾਇਰਸ ਫੈਲ ਗਿਆ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਜਦੋਂ ਤੱਕ ਕੌਮੀ ਮਹਾਂਮਾਰੀ ਦੀ ਸਥਿਤੀ 'ਤੇ ਕਾਬੂ ਨਹੀਂ ਪਾਇਆ ਜਾਂਦਾ, ਜੰਗਲੀ ਜੀਵਾਂ ਦੀਆਂ ਸਾਰੀਆਂ ਕਿਸਮਾਂ ਦੇ ਪਾਲਣ, ਆਵਾਜਾਈ ਅਤੇ ਵਿਕਰੀ 'ਤੇ ਪਾਬੰਦੀ ਹੋਵੇਗੀ।

 

ਪਾਬੰਦੀ ਦੇ ਹੁਕਮ ਖੇਤੀਬਾੜੀ ਮੰਤਰਾਲੇ, ਬਾਜ਼ਾਰ ਰੈਗੂਲੇਸ਼ਨ ਕਰਨ ਵਾਲੇ ਸੂਬਾ ਪ੍ਰਸ਼ਾਸਨ ਅਤੇ ਰਾਸ਼ਟਰੀ ਜੰਗਲਾਤ ਅਤੇ ਘਾਹ ਦੇ ਮੈਦਾਨ ਪ੍ਰਸ਼ਾਸਨ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਰੂ ਵਾਇਰਸ ਨੇ ਇਕੱਲੇ ਚੀਨ ਵਿੱਚ 56 ਵਿਅਕਤੀਆਂ ਦੀ ਜਾਨ ਲੈ ਲਈ ਹੈ ਅਤੇ ਲਗਭਗ 2000 ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ ਤਕਰੀਬਨ ਇਕ ਦਰਜਨ ਦੇਸ਼ਾਂ ਵਿੱਚ ਫੈਲ ਚੁੱਕੀ ਹੈ। 

 

ਵਾਇਰਸ ਵੂਹਾਨ ਸ਼ਹਿਰ ਦੇ ਬਾਜ਼ਾਰ ਤੋਂ ਫੈਲ ਗਿਆ ਜਿੱਥੇ ਜੰਗਲੀ ਜੀਵਾਂ ਦੀ ਵਿਕਰੀ ਖਾਣ ਲਈ ਕੀਤੀ ਜਾਂਦੀ ਹੈ। ਬਚਾਅ ਕਰਨ ਵਾਲੇ ਲੰਮੇ ਸਮੇਂ ਤੋਂ ਚੀਨ 'ਤੇ ਦੋਸ਼ ਲਗਾ ਰਹੇ ਹਨ ਕਿ ਭੋਜਨ ਅਤੇ ਰਵਾਇਤੀ ਦਵਾਈ ਦੀ ਵਰਤੋਂ ਲਈ ਪੈਂਗੋਲਿਨ ਅਤੇ ਟਾਈਗਰ ਵਰਗੀਆਂ ਦੁਰਲੱਭ ਪ੍ਰਜਾਤੀਆਂ ਸਣੇ ਹੋਰ ਜੀਵਾਂ ਦੇ ਕਾਰੋਬਾਰ ਉੱਤੇ ਢਿੱਠ ਮੁੱਠ ਰਵੱਈਆ ਆਪਣਾ ਰਿਹਾ ਹੈ। 
 

ਸਿਹਤ ਮਾਹਰ ਕਹਿੰਦੇ ਹਨ ਕਿ ਇਸ ਕਾਰੋਬਾਰ ਨਾਲ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਹੁੰਦਾ ਹੈ ਕਿਉਂਕਿ ਪਸ਼ੂਆਂ ਵਿੱਚ ਪਾਏ ਜਾਣ ਵਾਲੇ ਕੀਟਾਣੂ ਮਨੁੱਖਾਂ ਵਿੱਚ ਫੈਲਣ ਦੀ ਸੰਭਾਵਨਾ ਹੈ ਜੋ ਆਮ ਤੌਰ ਤੇ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਆਉਂਦੇ। ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2002-2003 ਵਿਚ ਫੈਲੇ ਐਸਏਆਰਐਸ (ਸੀਵੀਅਰ ਅਕਿਊਟ ਰੇਸੀਪੀਰੇਟਰੀ ਸਿੰਡ੍ਰੋਮ ਸਾਰਸ) ਦੇ ਨਤੀਜੇ ਵਜੋਂ ਸੈਂਕੜੇ ਲੋਕਾਂ ਦੀ ਮੌਤ ਚੀਨ ਅਤੇ ਹਾਂਗ ਕਾਂਗ ਵਿੱਚ ਹੋਈ ਸੀ। ਵਿਗਿਆਨੀ ਮੰਨਦੇ ਹਨ ਕਿ ਉਸ ਸਮੇਂ ਵੀ ਵਾਇਰਸ ਦੀ ਸ਼ੁਰੂਆਤ ਜੰਗਲੀ ਜਾਨਵਰਾਂ ਨੂੰ ਖਾਣ ਨਾਲ ਸ਼ੁਰੂ ਹੋਈ ਸੀ।

 

ਐਤਵਾਰ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਾਰੇ ਕਾਰੋਬਾਰਾਂ, ਬਾਜ਼ਾਰਾਂ, ਖਾਣ ਪੀਣ ਅਤੇ ਪੀਣ ਵਾਲੇ ਵਿਕਰੇਤਾ ਅਤੇ ਈ-ਕਾਮਰਸ ਵਿੱਚ ਜੰਗਲੀ ਜੀਵਾਂ ਦੇ ਕਿਸੇ ਵੀ ਕਾਰੋਬਾਰ ਉੱਤੇ ਸਖ਼ਤ ਪਾਬੰਦੀਆਂ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਸਿਹਤ ਦੇ ਖ਼ਤਰਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਜੰਗਲੀ ਜਾਨਵਰਾਂ ਨੂੰ ਖਾਣ ਦੀ ਬਜਾਏ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। 

 

ਇਸ ਦੌਰਾਨ, ਮਹਾਂਮਾਰੀ ਤੋਂ ਬਚਣ ਲਈ ਵਿਸ਼ਵਵਿਆਪੀ ਤਿਆਰੀ ਦੇ ਹਿੱਸੇ ਵਜੋਂ, ਗਲੋਬਲ ਵੀਰੋਮ ਪ੍ਰੋਜੈਕਟ ਦਾ ਅਨੁਮਾਨ ਹੈ ਕਿ ਜੀਵ-ਜੰਤੂਆਂ ਵਿੱਚ ਤਕਰੀਬਨ 1.7 ਮਿਲੀਅਨ ਅਣਜਾਣ ਕੀਟਾਣੂ ਹੁੰਦੇ ਹਨ ਅਤੇ ਉਨ੍ਹਾਂ ਵਿਚੋਂ ਅੱਧਾ ਮਨੁੱਖ ਲਈ ਖ਼ਤਰਨਾਕ ਹੁੰਦਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China bans wildlife trade due to coronavirus outbreak