ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

QR code ਸਕੈਨ ਕਰਕੇ ਭੀਖ ਮੰਗ ਰਹੇ ਨੇ ਭਿਖਾਰੀ

QR code ਸਕੈਨ ਕਰਕੇ ਭੀਖ ਮੰਗ ਰਹੇ ਨੇ ਭਿਖਾਰੀ

ਚੀਨ ਵਿਚ ਭਿਖਾਰੀ ਵੀ ਹੁਣ ਡਿਜ਼ੀਟਲ ਹੋ ਚੁੱਕੇ ਹਨ। ਉਹ ਭੀਖ ਮੰਗਣ ਲਈ ਕਿਊਆਰ ਕੋਡ ਅਤੇ ਈ ਵੌਲੇਟ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੀ ਹਫਤੇ ਦੀ ਕਮਾਈ 45 ਹਜ਼ਾਰ ਰੁਪਏ ਤੱਕ ਹੋ ਰਹੀ ਹੈ।

 

ਕਾਰਨ ਇਹ ਹੈ ਕਿ ਇੱਥੋਂ ਦੀਆਂ ਕਈ ਈ ਵੌਲੇਟ ਕੰਪਨੀਆਂ ਨੇ ਭਿਖਾਰੀਆਂ ਨੂੰ ਕਿਊਆਰ ਕੋਡ ਉਪਲੱਬਧ ਕਰਵਾ ਦਿੱਤਾ ਹੈ। ਕਿਊਆਰ ਕੋਡ ਦੇ ਸਕੈਨ ਕਰਦੇ ਹੀ ਭੀਖ ਦੇਣ ਵਾਲਿਆਂ ਦਾ ਡਾਟਾ ਇਨ੍ਹਾਂ ਕੰਪਨੀਆਂ ਕੋਲ ਪਹੁੰਚ ਜਾਂਦਾ ਹੈ। ਇਹ ਕੰਪਨੀਆਂ ਡਾਟਾ ਨੂੰ ਵੇਚਕੇ ਚੰਗੀ ਖਾਸੀ ਰਕਮ ਜੋੜ ਰਹੇ ਹਨ।

 

ਕੋਡ ਵਾਲੇ ਭਿਖਾਰੀ ਸੈਰਸਪਾਟਾ ਸਥਾਨਾਂ ਉਤੇ ਜ਼ਿਆਦਾ : ਚੀਨ ਵਿਚ ਅਲੀਬਾਬਾ ਦੀ ਅਲੀਪੇ ਅਤੇ ਵੀ ਚੈਟ ਵੱਡੀ ਈ ਵੌਲੇਟ ਕੰਪਨੀਆਂ ਵਿਚ ਸ਼ਾਮਲ ਹਨ। ਚੀਨ ਦੇ ਸੈਰਸਪਾਟਾ ਸਥਾਨਾਂ ਅਤੇ ਸਬ ਵੇ ਸਟੇਸ਼ਨਾ ਦੇ ਨੇੜੇ ਅਜਿਹੇ ਭਿਖਾਰੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਕੋਲ ਡਿਜ਼ੀਟਲ ਪੇਮੈਂਟ ਜਾਂ ਕਿਊਆਰ ਕੋਡ ਸਿਸਟਮ ਮੌਜੂਦ ਹੈ। ਦਰਅਸਲ, ਚੀਨ ਵਿਚ ਭਿਖਾਰੀਆਂ ਦੇ ਡਿਜ਼ੀਟਲ ਹੋਣ ਦਾ ਵੱੜਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਅਸਾਨੀ ਨਾਲ ਭੀਖ ਮਿਲ ਜਾਵੇ ਅਤੇ ਕੋਈ ਖੁੱਲ੍ਹੇ ਪੈਸੇ ਨਾ ਹੋਣ ਦਾ ਬਹਾਨਾ ਵੀ ਨਾ ਬਣਾ ਸਕੇ। ਭਾਵ ਜਿਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ, ਉਹ ਵੀ ਕਿਊਆਰ ਕੋਡ ਨੂੰ ਸਕੈਨ ਕਰ ਭਿਖਾਰੀ ਦੀ ਮਦਦ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:china beggars using qr code scanning for begging