ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ : ਕੈਮੀਕਲ ਪਲਾਂਟ `ਚ ਧਮਾਕਾ, 22 ਦੀ ਮੌਤ, ਕਈ ਲੋਕ ਜ਼ਖਮੀ

ਚੀਨ : ਕੈਮੀਕਲ ਪਲਾਂਟ `ਚ ਧਮਾਕਾ, 22 ਦੀ ਮੌਤ, ਕਈ ਲੋਕ ਜ਼ਖਮੀ

ਉਤਰੀ ਚੀਨ ਦੇ ਹੇਬੇਈ ਪ੍ਰਾਂਤ ਦੇ ਝਾਂਗਜੀਆਕੋਉ ਸ਼ਹਿਰ `ਚ ਇਕ ਕੈਮੀਕਲ ਪਲਾਂਟ `ਚ ਬੁੱਧਵਾਰ ਨੂੰ ਤੜਕੇ ਹੋਏ ਵਿਸਫੋਟ `ਚ 22 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 22 ਹੋਰ ਜ਼ਖਮੀ ਹੋ ਗਏ ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। 


ਝਾਂਗਜੀਆਕੋਉ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਕ ਇਹ ਵਿਸਫੋਟ ਸ਼ਹਿਰ `ਚ ਹੇਬੇਈ ਸ਼ੇਂਘੁਆ ਰਸਾਇਣਕ ਉਦਯੋਗ ਕੰਪਨੀ ਲਿਮਿਟਿਡ ਦੇ ਨੇੜੇ ਹੋਇਆ। ਵਿਸਫੋਟ ਕਾਰਨ ਲੱਗੀ ਅੱਗ ਦੀ ਚਪੇਟ `ਚ ਆਕੇ 38 ਟਰੱਕ ਅਤੇ 22 ਹੋਰ ਵਾਹਨ ਸੜਕੇ ਸੁਆਹ ਹੋ ਗਏ। ਜਖਮੀਆਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਇਸ ਵਿਸਫੋਟ ਦੀ ਜਾਂਚ ਕੀਤੀ ਜਾ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:china chemical plant blast dozens died many injured