ਚੀਨੀ ਜਨ ਪ੍ਰਤੀਨਿਧੀ ਸਭਾ (ਐਨਪੀਸੀ) ਦੀ ਸਥਾਈ ਕਮੇਟੀ ਦੇ ਪ੍ਰਧਾਨ ਲੀ ਚਾਨਸ਼ੁ ਨੇ ਹਾਲ ਹੀ ਚ ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਦੇ ਨਾਂ ਵਧਾਈ-ਪੱਤਰ ਭੇਜਿਆ ਅਤੇ ਉਨ੍ਹਾਂ ਦੇ ਲੋਕ ਸਭਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ।
ਲੀ ਚਾਨਸ਼ੁ ਨੇ ਆਪਣੇ ਵਧਾਈ-ਪੱਤਰ ਚ ਕਿਹਾ ਕਿ ਦੋਨਾਂ ਦੇਸ਼ਾਂ ਦੇ ਆਗੂਆਂ ਦੇ ਰਣਨੀਤਿਕ ਅਗਵਾਈ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਚੀਨ ਅਤੇ ਭਾਰਤ ਦੇ ਸਬੰਧਾਂ ਦਾ ਸਿਹਤ ਅਤੇ ਪੱਕੇ ਤੌਰ ਤੇ ਅੱਗੇ ਵਿਕਾਸ ਹੋ ਰਿਹਾ ਹੈ। ਚੀਨ ਭਾਰਤ ਨਾਲ ਸਬੰਧਾਂ ਨੂੰ ਵੱਡਾ ਮਹੱਤਵ ਦਿੰਦਾ ਹੈ।
ਪੱਤਰ ਚ ਅੱਗੇ ਲਿਖਿਆ ਹੈ ਕਿ ਓਮ ਬਿੜਲਾ ਦੇ ਨਾਲ ਮਿਲ ਕੇ ਐਨਪੀਸੀ ਅਤੇ ਭਾਰਤੀ ਲੋਕ ਸਭਾ ਵਿਚਾਲੇ ਦੋਸਤਾਨਾ ਲੈਣ-ਦੇਣ ਅਤੇ ਸਹਿਯੋਗ ਨੂੰ ਅੱਗੇ ਵਧਾਵਾਂਗੇ ਤਾਂਕਿ ਚੀਨ-ਭਾਰਤ ਅਤੇ ਸੰਘਣੇ ਵਿਕਾਸ ਸਾਂਝੇਦਾਰ ਸਬੰਧਾਂ ਦੀ ਉਸਾਰੀ ਲਈ ਸਰਗਰਮ ਕੋਸ਼ਿਸ਼ਾਂ ਕਰ ਸਕਣ।
.