ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus ਕਾਰਨ ਮੌਤਾਂ ਦੀ ਗਿਣਤੀ 2715 ਹੋਈ, ਰੱਦ ਹੋ ਸਕਦੈ Tokyo Olympics 2020

ਚੀਨ ਸਮੇਤ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅੱਜ ਬੁੱਧਵਾਰ ਨੂੰ 2,715 ਹੋ ਗਈ ਹੈ ਅਤੇ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 80,977 ਤੱਕ ਪੁੱਜ ਗਈ ਹੈ।
 

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਸਵੇਰ ਤਕ ਮੇਨਲੈਂਡ ਸੂਬੇ 'ਚ ਕੋਰੋਨਾ ਵਾਇਰਸ ਦੇ 406 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਮੰਗਲਵਾਰ ਨੂੰ ਇਸ ਵਾਇਰਸ ਕਾਰਨ 52 ਲੋਕਾਂ ਦੀ ਮੌਤ ਹੋਈ ਹੈ। ਹੁਬੇਈ ਸੂਬੇ 'ਚ ਮੰਗਲਵਾਰ ਰਾਤ ਤਕ ਕੋਰੋਨਾ ਦੇ 401 ਨਵੇਂ ਮਾਮਲੇ ਸਾਹਮਣੇ ਆਏ ਹਨ।
 

ਕੁਵੈਤ 'ਚ ਵੀ ਕੋਰੋਨਾ ਵਾਇਰਸ ਦੇ ਦੋ ਨਵੇਂ ਪਾਜੀਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੁਵੈਤ 'ਚ ਕੁਲ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 11 ਹੋ ਗਈ ਹੈ।
 

ਰੱਦ ਕੀਤਾ ਜਾ ਸਕਦੈ ਟੋਕਿਓ ਓਲੰਪਿਕ 2020 
ਜਾਨਲੇਵਾ ਕੋਰੋਨਾ ਵਾਇਰਸ ਦਾ ਸੰਕਟ ਟੋਕਿਓ ਓਲੰਪਿਕ 2020 'ਤੇ ਮੰਡਰਾਉਣ ਲੱਗਾ ਹੈ। ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੌਮਾਂਤਰੀ ਓਲੰਪਿਕ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਜੇ ਮਈ ਦੇ ਅੰਤ ਤਕ ਕੋਰੋਨਾ ਵਾਇਰਸ 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਓਲੰਪਿਕ ਖੇਡ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਓਲੰਪਿਕ ਖੇਡਾਂ ਦਾ ਸਮਾਂ ਬਦਲਿਆ ਨਹੀਂ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਮੁਲਤਵੀ ਕੀਤਾ ਜਾਵੇਗਾ, ਸਗੋਂ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਜਾਪਾਨ ਦੇ ਹੋਕਿੱਡੇ ਸੂਬੇ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲ ਬੰਦ ਕਰ ਦਿੱਤੇ ਗਏ ਹਨ। ਜਾਪਾਨ ਦੇ ਉੱਤਰੀ ਸੂਬੇ ਆਈਸਲੈਂਡ 'ਚ ਹੁਣ ਤਕ ਕੋਰੋਨਾ ਵਾਇਰਸ ਦੇ 35 ਮਾਮਲੇ ਸਾਹਮਣੇ ਆ ਚੁੱਕੇ ਹਨ। 

 

ਅੱਜ ਵਾਪਸ ਲਿਆਂਦੇ ਜਾਣਗੇ ਸਮੁੰਦਰੀ ਜਹਾਜ਼ 'ਚ ਫਸੇ ਭਾਰਤੀ
ਜਾਪਾਨ 'ਚ ਸਮੁੰਦਰੀ ਜਹਾਜ਼ ਉੱਤੇ ਫਸੇ ਭਾਰਤੀ ਨਾਗਰਿਕਾਂ ਨੂੰ ਬੁੱਧਵਾਰ ਨੂੰ ਵਾਪਸ ਲਿਆਂਦਾ ਜਾਵੇਗਾ। ਟੋਕਿਓ ਸਥਿਤ ਭਾਰਤੀ ਸਫਾਰਤਖਾਨੇ ਨੇ ਦੱਸਿਆ ਕਿ ਇਸ ਚਾਰਟਰਡ ਜਹਾਜ਼ 'ਚ ਸਿਰਫ ਉਹੀ ਭਾਰਤੀ ਵਾਪਸ ਦੇਸ਼ ਜਾ ਸਕਣਗੇ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ ਹਨ। ਜਾਪਾਨ ਦੇ ਤੱਟ ਤੋਂ ਦੂਰ ਇਸ ਡਾਇਮੰਡ ਪ੍ਰਿੰਸੇਸ ਕਰੂਜ਼ 'ਤੇ ਕੁਲ 138 ਭਾਰਤੀ ਹਨ ਅਤੇ ਹੁਣ ਤੱਕ 16 ਭਾਰਤੀ ਕੋਰੋਨਾ ਤੋਂ ਪੀੜ੍ਹਤ ਪਾਏ ਗਏ ਹਨ। ਦੱਸ ਦੇਈਏ ਕਿ ਇਸ ਕਰੂਜ਼ 'ਤੇ ਲਗਭਗ 3700 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਲਗਭਗ 1000 ਲੋਕ ਬਚੇ ਹਨ ਅਤੇ ਬਾਕੀ ਲੋਕਾਂ ਨੂੰ ਜਾਣ ਦੀ ਮਨਜੂਰੀ ਮਿਲ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China coronavirus outbreak death toll to 2715