ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਦੇਸ਼ਾਂ ਤਕ ਪਹੁੰਚਿਆ ਚੀਨ ਦਾ ਰਹੱਸਮਈ ਵਾਇਰਸ, ਹੁਣ ਤਕ 3 ਦੀ ਮੌਤ

ਚੀਨ 'ਚ ਰਹੱਸਮਈ ਸਾਰਸ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ 'ਚ ਆਉਣ ਕਾਰਨ ਹੁਣ ਤਕ 3 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਗੁਆਂਢੀ ਦੇਸ਼ਾਂ 'ਚ ਵੀ ਬੀਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਤੀਜਾ ਏਸ਼ੀਆਈ ਦੇਸ਼ ਇਸ ਦੀ ਲਪੇਟ 'ਚ ਆ ਗਿਆ ਹੈ। ਕੋਰੋਨਾਵਾਇਰਸ (Coronavirus) ਦਾ ਇੱਕ ਵੱਡਾ ਸਮੂਹ ਹੈ, ਪਰ ਇਸ 'ਚ ਸਿਰਫ 6 ਵਿਸ਼ਾਣੂ ਹੀ ਲੋਕਾਂ ਨੂੰ ਬੀਮਾਰ ਕਰਦੇ ਹਨ।
 

ਇਸ ਵਾਇਰਸ ਦੇ ਲਗਭਗ 140 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਕਾਰਨ ਜ਼ੁਕਾਮ ਹੁੰਦਾ ਹੈ। 'ਸਿਵੀਅਰ ਐਕਿਊਟ ਰੈਸਪਿਰੇਟਰੀ ਸਿੰਡਰੋਮ (ਸਾਰਸ) ਅਜਿਹਾ ਵਾਇਰਸ ਹੈ, ਜਿਸ ਕਾਰਨ 2002-03 'ਚ ਚੀਨ ਅਤੇ ਹਾਂਗਕਾਂਗ 'ਚ ਤਕਰੀਬਨ 650 ਲੋਕਾਂ ਦੀ ਮੌਤ ਹੋ ਗਈ ਸੀ।
 

ਚੀਨ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤਕ 140 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਅਮਰੀਕਾ 'ਚ ਵੀ ਯਾਤਰੀਆਂ ਦੇ ਏਅਰਪੋਰਟ ਛੱਡਣ ਤੋਂ ਪਹਿਲਾਂ ਸਿਹਤ ਜਾਂਚ ਕੀਤੀ ਜਾ ਰਹੀ ਹੈ।
 

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਊਠ, ਬਿੱਲੀਆਂ, ਚਮਗਿੱਦੜਾਂ ਸਣੇ ਕਈ ਪਸ਼ੂਆਂ 'ਚ ਵੀ ਦਾਖਲ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ 'ਚ ਆਮ ਤੌਰ 'ਤੇ ਜ਼ੁਕਾਮ, ਖਾਂਸੀ, ਗਲੇ ਦਾ ਦਰਦ, ਸਾਹ ਲੈਣ ਦੀ ਪ੍ਰੇਸ਼ਾਨੀ ਅਤੇ ਬੁਖਾਰ ਵਰਗੇ ਲੱਛਣ ਦੇਖੇ ਜਾਂਦੇ ਹਨ। ਕਈ ਮਰੀਜ਼ਾਂ ਨੂੰ ਨਿਮੋਨੀਆ ਹੋ ਜਾਂਦਾ ਹੈ ਤੇ ਫਿਰ ਇਹ ਵਿਗੜ ਜਾਂਦਾ ਹੈ।
 

ਫਿਲਹਾਲ ਚੀਨ ਦੇ ਵੁਹਾਨ ਸ਼ਹਿਰ 'ਚ ਇਸ ਨਾਲ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਚੀਨ 'ਚ ਹੁਣ ਤਕ ਇਸ ਦੀ ਲਪੇਟ 'ਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣ ਕੋਰੀਆ ਨੇ ਸੋਮਵਾਰ ਨੂੰ ਵੁਹਾਨ ਤੋਂ ਉੱਥੇ ਪੁੱਜੀ 35 ਸਾਲਾ ਔਰਤ ਦੇ ਸਰੀਰ 'ਚ ਇਸ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਥਾਈਲੈਂਡ 2 ਅਤੇ ਜਾਪਾਨ ਇੱਕ ਵਿਅਕਤੀ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕਰ ਚੁੱਕਾ ਹੈ। ਇਹ ਤਿੰਨੇ ਚੀਨ ਯਾਤਰਾ 'ਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China counts sharp rise in coronavirus cases