ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਮੁਰੰਮਤ ਤੋਂ ਬਾਅਦ ਪਹਿਲਾ ਜੇਐਫ -17 ਲੜਾਕੂ ਜਹਾਜ਼ ਪਾਕਿ ਨੂੰ ਮੋੜਿਆ

ਚੀਨ ਨੇ ਪਾਕਿਸਤਾਨ ਨੂੰ ਮੁਰੰਮਤ ਤੋਂ ਬਾਅਦ ਪਹਿਲਾ ਜੇਐੱਫ-17 ਲੜਾਕੂ ਜਹਾਜ਼ ਸੌਂਪ ਦਿੱਤਾ ਹੈ ਜਿਸ ਨਾਲ ਪਾਕਿਸਤਾਨੀ ਹਵਾਈ ਸੈਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ। 

 

ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨ ਅਤੇ ਪਾਕਿਸਤਾਨ ਨੇ ਸਿੰਗਲ ਇੰਜਣ ਵਾਲੇ ਹਲਕੇ ਜੇਐੱਫ 17 ਜਹਾਜ਼ਾਂ ਦਾ ਸਾਂਝੇ ਰੂਪ ਨਾਲ ਨਿਰਮਾਣ ਅਤੇ ਵਿਕਾਸ ਇਕ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ।

 

ਬੀਜਿੰਗ ਨੇ ਪਹਿਲੀ ਖੇਪ 2007 ਵਿੱਚ ਦਿੱਤੀ ਸੀ ਅਤੇ ਪਾਕਿਸਤਾਨ ਨੇ ਬਾਅਦ ਵਿੱਚ ਉਨ੍ਹਾਂ ਵਿਚੋਂ ਕਈ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਸੀ।

 

ਅਖ਼ਬਾਰ ਦੀ ਖ਼ਬਰ ਵਿੱਚ ਸੈਨਿਕ ਮਾਹਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੱਕ ਦਹਾਕੇ ਦੇ ਇਸਤੇਮਾਲ ਤੋਂ ਬਾਅਦ ਜੇਐਫ17 ਜਹਾਜ਼ਾਂ ਦੀ ਮਰੁੰਮਤ ਦਾ ਸਮਾਂ ਸੀ। ਇਸ ਵਿੱਚ ਕਿਹਾ ਗਿਆ ਕਿ ਮਰੁੰਮਤ ਦਾ ਕੰਮ ਦੋਹਾਂ ਧਿਰਾਂ ਵਿਚਕਾਰ 2016 ਤੋਂ ਕਰਾਰ ਉੱਤੇ ਦਸਤਖ਼ਤ ਤੋਂ ਬਾਅਦ ਨਵੰਬਰ 2017 ਵਿੱਚ ਸ਼ੁਰੂ ਹੋਇਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China delivers first overhauled JF 17 fighter jet to Pakistan