ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਦਿਖਾਈ 30 ਮਿੰਟਾਂ ’ਚ ਅਮਰੀਕਾ ਨੂੰ ਤਬਾਹ ਕਰਨ ਵਾਲੀ ਮਿਜ਼ਾਈਲ

ਚੀਨ ਨੇ ਮੰਗਲਵਾਰ ਨੂੰ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ’ਤੇ ਇਕ ਵਿਸ਼ਾਲ ਫੌਜੀ ਪਰੇਡ ਕੱਢ ਕੇ ਵਿਸ਼ਵ ਨੂੰ ਆਪਣੀ ਤਾਕਤ ਦਿਖਾਈ। ਇਸ ਦੌਰਾਨ ਚੀਨ ਨੇ ਪਹਿਲੀ ਵਾਰ ਆਪਣੀ ਮਾਰੂ ਅਤੇ ਆਧੁਨਿਕ ਅੰਤਰ-ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਡੀ.ਐਫ.-41 ਦਾ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਕੋਈ ਵੀ ਸ਼ਕਤੀ ਮਹਾਨ ਦੇਸ਼ ਨੂੰ ਹਿਲਾ ਨਹੀਂ ਸਕਦੀ ਤੇ ਨਾ ਹੀ ਕੋਈ ਵੀ ਚੀਨ ਨੂੰ ਵਧਣ ਤੋਂ ਨਹੀਂ ਰੋਕ ਸਕਦਾ ਹੈ।

 

ਵਰ੍ਹੇਗੰਢ ਦੇ ਅਧਿਕਾਰਤ ਸਮਾਗਮ ਦੀ ਸ਼ੁਰੂਆਤ ਸੋਮਵਾਰ ਨੂੰ ਸ਼ੁਰੂ ਹੋ ਗਈ ਸੀ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਸੰਸਥਾਪਕ ਮਾਓ ਜ਼ੇਡੋਂਗ ਦੀ ਸੁਰੱਖਿਅਤ ਰੱਖੀ ਗਈ ਦੇਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸ਼ੀ ਨੇ ਤਿਆਨਨਮੈਨ ਚੌਕ ਵਿਖੇ ਮਾਓ ਦੀ ਸਮਾਧੀ 'ਤੇ ਤਿੰਨ ਵਾਰ ਮੱਥਾ ਟੇਕਿਆ।

 

ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ 66 ਸਾਲਾ ਸ਼ੀ ਨੇ ਪਿਛਲੇ 70 ਸਾਲਾਂ ਚ ਚੀਨ ਦੇ ਲੋਕਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਚੀਨ ਨੂੰ ਆਪਣੀ ਪਕੜ ਚ ਰੱਖਣ ਵਾਲੀ ਗਰੀਬੀ ਦੀ ਸਮੱਸਿਆ ਹੁਣ ਖ਼ਤਮ ਹੋਣ ਦੇ ਕੰਢੇ ਹੈ।

 

ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਉਸੀ ਤਿਆਨਨਮੈਨ ਚੌਕ ਵਿਖੇ ਮਨਾਇਆ ਜਾ ਰਿਹਾ ਹੈ ਜਿਥੇ 1989 ਵਿੱਚ ਕਮਿਊਨਿਸਟ ਸ਼ਾਸਨ ਦਾ ਵਿਰੋਧ ਕਰਦਿਆਂ ਲੋਕਤੰਤਰ ਪੱਖੀ ਮੁਜ਼ਾਹਰਾਕਾਰੀ ਵੱਡੀ ਗਿਣਤੀ ਚ ਮਾਰੇ ਗਏ ਸਨ।

 

ਮਹੱਤਵਪੂਰਣ ਗੱਲ ਇਹ ਹੈ ਕਿ 1 ਅਕਤੂਬਰ 1949 ਨੂੰ ਦੋ ਦਹਾਕੇ ਲੰਬੇ ਘਰੇਲੂ ਯੁੱਧ ਤੋਂ ਬਾਅਦ ਚੀਨੀ ਨੇਤਾ ਮਾਓ ਜ਼ੇਡੋਂਗ ਨੇ ਖੁੱਦਮੁਖਤਿਆਰੀ ਦਾ ਐਲਾਨ ਕੀਤਾ ਸੀ।

 

ਇਸ ਦੌਰਾਨ ਚੀਨ ਨੇ ਪਹਿਲੀ ਵਾਰ ਆਪਣੀ ਇੰਟਰ-ਕੌਂਟੀਨੈਂਟਲ ਬੈਲਿਸਟਿਕ ਡੀਐਫ -41 (ਡੋਂਗਫੈਂਗ) ਮਿਜ਼ਾਈਲ ਦਾ ਪ੍ਰਦਰਸ਼ਨ ਵੀ ਕੀਤਾ। ਇਸ ਨੂੰ ਧਰਤੀ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਕਿਹਾ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਇਕ ਮਿਜ਼ਾਈਲ ਅਮਰੀਕਾ ਨੂੰ 30 ਮਿੰਟਾਂ ਚ ਤਬਾਹ ਕਰ ਸਕਦੀ ਹੈ।

 

ਕੁਝ ਮਿੰਟਾਂ ਚ ਦੁਨੀਆ ਦੇ ਕਿਸੇ ਵੀ ਕੋਨੇ ਚ ਹਮਲਾ ਕਰਨ ਦੇ ਕਾਬਲ

ਡੀ.ਐਫ.-41 ਮਿਜ਼ਾਈਲ 15 ਹਜ਼ਾਰ ਕਿਲੋਮੀਟਰ ਤੱਕ ਦਾ ਦੌਰਾ ਕਰ ਸਕਦੀ ਹੈ

ਇਹ ਮਿਜ਼ਾਈਲ ਇਕੋ ਸਮੇਂ 10 ਪ੍ਰਮਾਣੂ ਹਥਿਆਰ ਲੈ ਜਾ ਸਕਦੀ ਹੈ

ਇਹ ਪ੍ਰਮਾਣੂ ਮਿਜ਼ਾਈਲ ਅਮਰੀਕੀ ਰੱਖਿਆ ਪ੍ਰਣਾਲੀ ਨੂੰ ਵੀ ਤਬਾਹ ਕਰ ਸਕਦੀ ਹੈ

ਇਹ ਮਿਸਾਈਲ ਇਕੋ ਵੇਲੇ 10 ਟੀਚੇ ਪੂਰੇ ਕਰ ਸਕਦੀ ਹੈ

10 ਮੈਕ ਯਾਨੀ 12348 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰ ਸਕਦੀ ਹੈ

DF-41 ਇਕ ਵਾਰ 'ਤੇ 10 ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ

 

 

ਰਾਡਾਰ ਤੋਂ ਬਚਣ ਦੀ ਕਾਬਲੀਅਤ

ਉਡਾਣ ਭਰਨ ਮਗਰੋਂ ਇਹ ਮਿਜ਼ਾਈਲ ਟੀਚੇ ਦੇ ਅਨੁਸਾਰ ਆਪਣੀ ਉੱਚਾਈ ਨੂੰ ਵਧਾ ਜਾਂ ਘਟਾ ਸਕਦੀ ਹੈ।

ਠੋਸ ਬਾਲਣ ਨਾਲ ਚਲਣ ਵਾਲੀ, ਰੋਡ-ਮੋਬਾਈਲ, ਇੰਟਰਕਾੱਟੀਨੈਂਟਲ ਬੈਲਿਸਟਿਕ ਪ੍ਰਮਾਣੂ ਮਿਜ਼ਾਈਲ ਰਾਡਾਰ ਤੋਂ ਬਚਣ ਚ ਮਾਹਰ ਹੈ।

ਚੀਨ ਦੇ ਫ਼ੌਜ-ਮਾਹਰ ਇਸ ਨੂੰ ਅਮਰੀਕਾ ਅਤੇ ਰੂਸ ਦੁਆਰਾ ਬਣਾਈ ਗਈ ਸੱਤਵੀਂ ਪੀੜ੍ਹੀ ਦੀ ਪਰਮਾਣੂ ਮਿਜ਼ਾਈਲ ਦੇ ਬਰਾਬਰ ਮਾਪਦੇ ਹਨ।

ਇਸ ਮਿਜ਼ਾਈਲ ਦੇ 2018 ਚ ਆਰਮੀ ਚ ਸ਼ਾਮਲ ਹੋਣ ਤੋਂ ਪਹਿਲਾਂ 8 ਸਫਲ ਪ੍ਰੀਖਣ ਕੀਤੇ ਗਏ ਸਨ। ਇਸ ਨਾਲ ਚੀਨ ਨੂੰ ਵੱਖ-ਵੱਖ ਥਾਵਾਂ ‘ਤੇ ਮਿਜ਼ਾਈਲਾਂ ਦੀ ਤਾਇਨਾਤੀ ਤੋਂ ਵੀ ਰਾਹਤ ਮਿਲੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China demonstrated missile that could destroy US in 30 minutes