ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੀਨ ਨੇ 90 ਪਾਕਿ ਲਾੜੀਆਂ ਦੇ ਵੀਜ਼ਿਆਂ ਤੇ ਲਾਈ ਰੋਕ

ਪਾਕਿਸਤਾਨੀ ਲੜਕੀਆਂ ਨੂੰ ਫ਼ਰਜ਼ੀ ਵਿਆਹ ਕਰਕੇ ਚੀਨ ਵਿੱਚ ਤਸਕਰੀ ਕਰਕੇ ਲਿਆਂਦੇ ਜਾਣ ਦੀਆਂ ਖ਼ਬਰਾਂ ਵਿਚਕਾਰ ਇਥੇ ਚੀਨੀ ਸਫਾਰਤਖਾਨੇ ਨੇ 90 ਪਾਕਿਸਤਾਨੀ ਦੁਹਲਨਾਂ ਦੇ ਵੀਜ਼ਿਆਂ ਉੱਤੇ ਰੋਕ ਲਗਾ ਦਿੱਤੀ ਹੈ।

 

ਪਾਕਿਸਤਾਨ ਵਿੱਚ ਚੀਨ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਲਿਜਿਯਾਨ ਝਾਓ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸਾਲ ਚੀਨੀ ਨਾਗਰਿਕਾਂ ਦੀਆਂ 140 ਅਰਜ਼ੀਆਂ ਮਿਲੀਆਂ ਜੋ ਆਪਣੀਆਂ ਪਾਕਿਸਤਾਨੀ ਦੁਹਲਨਾਂ ਲਈ ਵੀਜ਼ਾ ਚਾਹੁੰਦੇ ਹਨ।

 

'ਐਕਸਪ੍ਰੈੱਸ ਟ੍ਰਿਬਿਊਨ' ਨੇ ਝਾਓ ਦੇ ਹਵਾਲੇ ਨਾਲ ਦੱਸਿਆ ਕਿ ਵੀਜ਼ੇ ਦੀਆਂ 50 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਦਕਿ ਬਾਕੀ ਦੀਆਂ ਅਰਜ਼ੀਆਂ ਨਾਮਨਜ਼ੂਰ ਕੀਤਾ ਗਿਆ। ਸਫਾਰਤਖਾਨੇ ਨੂੰ 2018 ਵਿੱਚ 142 ਅਰਜ਼ੀਆਂ ਮਿਲੀਆਂ ਸਨ।

 

ਪਾਕਿਸਤਾਨੀ ਸਰਕਾਰ ਨੇ ਹਾਲ ਹੀ ਵਿਚ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਨੂੰ ਹੁਕਮ ਦਿੱਤਾ ਹੈ ਕਿ ਉਹ ਪਾਕਿਸਤਾਨੀ ਲੜਕੀਆਂ ਨੂੰ ਚੀਨ ਵਿਚ ਤਸਕਰੀ ਕਰਨ ਵਿੱਚ ਸ਼ਾਮਲ ਗਿਰੋਹਾਂ ਵਿਰੁੱਧ ਕਾਰਵਾਈ ਕਰੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China Denies Visas To 90 Pakistan Brides Amid Trafficking Fears