ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦਾ ਵਿਦੇਸ਼ ਮੁਦਰਾ ਭੰਡਾਰ 31.072 ਖਰਬ ਅਮਰੀਕੀ ਡਾਲਰ ਪਹੁੰਚਿਆ

ਚੀਨ ਦਾ ਵਿਦੇਸ਼ ਮੁਦਰਾ ਭੰਡਾਰ 31.072 ਖਰਬ ਅਮਰੀਕੀ ਡਾਲਰ ਪਹੁੰਚਿਆ

ਚੀਨੀ ਰਾਸ਼ਟਰੀ ਵਿਦੇਸ਼ੀ ਮੁਦਰਾ ਪ੍ਰਬੰਧ ਬਿਊਰੇ ਨੇ ਕਿਹਾ ਕਿ ਇਸ ਸਾਲ ਅਗਸਤ ਦੇ ਅੰਤ ਤੱਕ ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ 31.072 ਖਬਰ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਜੁਲਾਈ ਮਹੀਨੇ ਦੇ ਮੁਕਾਬਲੇ 3.5 ਅਰਬ ਅਮਰੀਕੀ ਡਾਲਰ ਦਾ ਵਾਧਾ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ ਵਿਚ 34.5 ਅਰਬ ਅਮਰੀਕੀ ਡਾਲਰ ਜ਼ਿਆਦਾ ਰਿਹਾ।

 

ਚੀਨੀ ਰਾਸ਼ਟਰੀ ਵਿਦੇਸ਼ੀ ਮੁਦਰਾ ਪ੍ਰਬੰਧ ਬਿਊਰੋ ਦੇ ਬੁਲਾਰੇ ਵਾਂਗ ਛਵਨਯਿੰਗ ਨੇ ਕਿਹਾ ਕਿ ਅਗਸਤ ਵਿਚ ਚੀਨ ਦਾ ਵਿਦੇਸ਼ੀ ਮੁਦਰਾ ਬਾਜ਼ਾਰ ਸੰਚਾਰੂ ਰਿਹਾ ਹੈ ਅਤੇ ਵਿਦੇਸ਼ੀ ਮੁਦਰਾ ਦੀ ਸਪਲਾਈ ਤੇ ਮੰਗ ਵਿਚ ਬੁਨਿਆਦੀ ਤੌਰ ਉਤੇ ਸੰਤੁਲਨ ਬਣਿਆ ਰਿਹਾ ਹੈ। ਵਿਸ਼ਵ ਆਰਥਿਕ ਵਿਕਾਸ, ਵਪਾਰੀ ਪਰਿਸਥਿਤੀ ਅਤੇ ਭੂ ਰਾਜਨੀਤੀ ਵਰਗੇ ਅਨੇਕਾਂ ਤੱਤਾਂ ਨਾਲ ਪ੍ਰਭਾਵਿਤ ਹੋ ਕੇ ਪ੍ਰਮੁੱਖ ਦੇਸ਼ਾਂ ਦੇ ਬਾਂਡ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

 

ਵਾਂਗ ਨੇ ਕਿਹਾ ਕਿ ਚੀਨ ਵਿਚ ਆਰਥਿਕ ਪੈਮਾਨਾ ਬਹੁਤ ਵਿਸ਼ਾਲ ਹੈ। ਚੀਨ ਵਿਚ ਵਿਕਾਸ ਦੇ ਰੁਝਾਨ ਵਿਚ ਕੋਈ ਤਬਦੀਲੀ ਨਹੀਂ ਹੈ। ਇਨ੍ਹਾਂ ਸਭ ਨੇ ਵਿਦੇਸ਼ੀ ਮੁਦਰਾ ਦੇ ਭੰਡਾਰ ਦੇ ਪੈਮਾਨੇ ਵਿਚ ਸਥਿਰਤਾ ਬਰਕਰਾਰ ਰੱਖਣ ਲਈ ਦ੍ਰਿੜ ਆਧਾਰ ਤਿਆਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China foreign exchange reserves reached 31 point 072 trillion Us Dollar