ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਪਾਕਿ ਨੂੰ ਚੀਨ ਦੀ ਸਲਾਹ : ਗੱਲਬਾਤ ਨਾਲ ਹੱਲ ਕਰੋ ਮਸਲਾ

ਭਾਰਤ ਤੇ ਪਾਕਿ ਨੂੰ ਚੀਨ ਦੀ ਸਲਾਹ : ਗੱਲਬਾਤ ਨਾਲ ਹੱਲ ਕਰੋ ਮਸਲਾ

ਭਾਰਤ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦਾ ਸਮਰਥਨ ਲੈਣ ਲਈ ਉਥੇ ਪਹੁੰਚੇ ਅਤੇ ਇਸ ਦੌਰਾਨ ਚੀਨ ਨੇ ਸ਼ੁੱਕਰਵਾਰ ਨੁੰ ਭਾਰ ਤਅਤੇ ਪਾਕਿਸਤਾਨ ਨਾਲ ਸੰਵਾਦ ਅਤੇ ਗੱਲਬਾਦ ਦੇ ਰਸਤੇ ਵਿਵਾਦਾਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ।

 

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁਰੈਸ਼ੀ ਕਸ਼ਮੀਰ ਮੁੱਦੇ ਉਤੇ ਪਾਕਿਸਤਾਨ ਦੇ ਯਤਨਾਂ ਦੇ ਤਹਿਤ ਚੀਨ ਦਾ ਸਮਰਥਨ ਹਾਸਲ ਕਰਨ ਲਈ ਬੀਜਿੰਗ ਪਹੁੰਚੇ ਹਨ।

 

ਪਾਕਿਸਤਾਨ ਨੇ ਭਾਰਤ ਦੀ ਕਾਰਵਾਈ ਨੂੰ ਇਕ ਪਾਸੜ ਅਤੇ ਗੈਰਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਲੈ ਕੇ ਜਾਣਗੇ। ਪਾਕਿਸਤਾਨ ਦੇ ਫੈਸਲੇ ਉਤੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੇ ਪਾਕਿ ਦੇ ਸਬੰਧਤ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ।

 

ਉਸਨੇ ਇੱਥੇ ਮੀਡੀਆਂ ਨੂੰ ਵੰਡੇ ਗਏ ਲਿਖਤੀ ਜਵਾਬ ਵਿਚ ਕਿਹਾ ਕਿ ਅਸੀਂ ਪਾਕਿਸਤਾਨ ਅਤੇ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਸੰਵਾਦ ਅਤੇ ਗੱਲਬਾਤ ਰਾਹੀਂ ਵਿਵਾਦਾਂ ਦਾ ਹੱਲ ਕਰਨ ਅਤੇ ਸਾਂਝੇ ਤੌਰ ਉਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ।

 

ਚੀਨ ਨੇ ਅਨੁਛੇਦ 370 ਨਾਲ ਸਬੰਧਤ ਭਾਰਤ ਦੇ ਫੈਸਲੇ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਕਿਹਾ, ਸਭ ਤੋਂ ਪਹਿਲਾ ਸਬੰਧਤ ਪੱਖ ਨੂੰ ਇਕ ਪਾਸੜ ਤਰੀਕੇ ਨਾਲ ਤਬਦੀਲੀਆਂ ਨੂੰ ਰੋਕਣਾ ਚਾਹੀਦਾ ਅਤੇ ਤਣਾਅ ਵੱਧਣ ਤੋਂ ਬਚਣਾ ਚਾਹੀਦਾ।

 

ਚੀਨ ਨੇ ਛੇ ਅਗਸਤ ਨੂੰ ਲੱਦਾਖ ਨੂੰ ਭਾਰਤ ਦਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਫੈਸਲੇ ਉਤੇ ਇੰਤਰਾਜ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਉਸਦੀ ਖੇਤਰੀ ਪ੍ਰਭੁੱਸਤਾ ਦੀ ਅਣਦੇਖੀ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China gave this statement after the request of Pak Foreign Minister to Beijing on 370