ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 'ਚ ਚੀਨ ਦੀ GDP ਨੂੰ ਲੱਗਾ ਵੱਡਾ ਝਟਕਾ : ਅਧਿਕਾਰੀ

ਅਮਰੀਕਾ ਦੇ ਨਾਲ ਵਪਾਰ ਯੁੱਧ ਅਤੇ ਕਮਜ਼ੋਰ ਘਰੇਲੂ ਮੰਗ ਕਾਰਨ ਚੀਨ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ 2019 'ਚ 6.1 ਫੀਸਦੀ ਰਹੀ ਜੋ ਕਿ ਪਿਛਲੇ ਤਿੰਨ ਦਹਾਕੇ 'ਚ ਸਭ ਤੋਂ ਘੱਟ ਹੈ।
 

'ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ' ਦੇ ਅਧਿਕਾਰਿਕ ਅੰਕੜਿਆਂ ਮੁਤਾਬਕ ਚੀਨ ਦੀ ਅਰਥਵਿਵਸਥਾ ਦੀ ਵਿਕਾਸ ਦਰ 6.1 ਫੀਸਦੀ ਰਹੀ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦਾ 1990 ਦੇ ਬਾਅਧ ਤੋਂ ਸਭ ਤੋਂ ਖਰਾਬ ਪ੍ਰਦਰਸ਼ਨ ਹੈ।
 

ਸਾਲ 2018 'ਚ ਚੀਨ ਦੀ ਜੀਡੀਪੀ 6.6 ਫੀਸਦੀ ਸੀ। ਚੀਨ ਦੇ ਅਰਥਚਾਰੇ ਨੂੰ ਸਹਾਰਾ ਦੇਣ ਲਈ ਕਈ ਸਮਰਥਨਕਾਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਨਾਲ ਟੈਕਸ ਦੀਆਂ ਦਰਾਂ 'ਚ ਕਟੌਤੀ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ 'ਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਲਈ ਕਈ ਪਾਬੰਦੀਆਂ ਹਟਾਈਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China GDP growth last year was 6 point 1 per cent slowest rate