ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਤੇ ਵੱਧਦੇ CPEC ਕਰਜ਼ੇ ਨੂੰ ਚੀਨ ਨੇ ਦਸਿਆ ਲਾਭਦਾਇਕ

ਚੀਨ–ਪਾਕਿਸਤਾਨ ਆਰਥਿਕ ਲਾਂਘਾ (ਸੀਪੀਈਸੀ) ਨਾਲ ਪਾਕਿਸਤਾਨ ਦਾ ਆਰਥਿਕ ਖਤਰਾ ਡੂੰਘਾ ਹੋਣ ਦੀ ਨਿਖੇਧੀ ਨੂੰ ਚੀਨ ਨੇ ਸੋਮਵਾਰ ਨੂੰ ਖਾਰਿਜ ਕਰ ਦਿੱਤਾ। ਚੀਨੇ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਬਣਾਈਆਂ ਜਾ ਰਹੀਆਂ 20 ਫ਼ੀਸਦ ਤੋਂ ਵੀ ਘੱਟ ਪ੍ਰੀਯੋਜਨਾਵਾਂ ਦੇ ਗਵਾਦਰ ਹਵਾਈ–ਅੱਡੇ ਨੂੰ ਜੋੜਣ ਦੀ ਪ੍ਰੀਯੋਜਨਾ ਹੈ। 60 ਅਰਬ ਡਾਲਰ ਦੀ ਇਹ ਪ੍ਰੀਯੋਜਨਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬੇਹੱਦ ਅਹਿਮ ‘ਬੈਲਟ ਐਂਡ ਰੋਡ ਇਨੀਸ਼ਿਏਟਿਡ (ਬੀਆਰਆਈ)’ ਦਾ ਹਿੱਸਾ ਹੈ।

 

ਚੀਨ ਦੇ ਬੀਆਰਆਈ ਪ੍ਰੀਯੋਜਨਾ ਤੇ ਅੱਗੇ ਵੱਧਣ ਦੇ ਨਾਲ ਹੀ ਇਸਦੀ ਸਖਤ ਨਿਖੇਧੀ ਵੀ ਹੋ ਰਹੀ ਹੈ। ਨਿਖੇਧੀ–ਕਰਤਾਵਾਂ ਦਾ ਕਹਿਣਾ ਹੈ ਕਿ CPEC ਦੀ ਚੀਨੀ ਪ੍ਰੀਯੋਜਨਾ ਉਨ੍ਹਾਂ ਦੀ ਅਸਲ ਤੇ ਲੋੜੀਂਦੀ ਖੋਜ ਕੀਤੇ ਬਗੈਰ ਭਾਰੀ ਵਿਆਜ ਦਰਾਂ ਤੇ ਉਸਾਰੀ ਜਾ ਰਹੀ ਹੈ। ਇਸ ਨਾਲ ਛੋਟੇ ਦੇਸ਼ ਭਾਰੀ ਕਰਜ਼ੇ ਚ ਡੁੱਬ ਜਾਣਗੇ। ਭਾਰਤ ਨੇ ਵੀ ਸੀਪੀਈਸੀ ਪ੍ਰੀਯੋਜਨਾ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਵਿਵਾਦਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੇ ਕੇ ਲੰਘਦੀ ਹੈ।

 

ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਸੋਮਵਾ ਨੂੰ ਕਿਹਾ ਕਿ ਸੀਪੀਈਸੀ ਨਵੇਂ ਦੌਰ ਚ ਚੀਨ ਅਤੇ ਪਾਕਿਸਤਾਨ ਦੀ ਮਦਦ ਦਾ ਚਿੰਨ ਹੈ ਤੇ ਬੀਆਰਆਈ ਦੀ ਇਕ ਮਹੱਤਪੂਰਨ ਪਾਇਲਟ ਪ੍ਰੀਯੋਜਨਾਂ ਵੀ। ਉਨ੍ਹਾਂ ਕਿਹਾ, ‘ਮੌਜੂਦਾ ਸੀਪੀਈਸੀ ਪ੍ਰੀਯੋਜਨਾਵਾਂ ਚ 20 ਫ਼ੀਸਦ ਤੋਂ ਵੀ ਘੱਟ ਚੀਨ ਦੇ ਕਰਜ਼ੇ ਨਾਲ ਉਸਾਰੀ ਹੋ ਰਹੀ ਹੈ। ਇਸ ਵਿਚ 80 ਫ਼ੀਸਦ ਤੋਂ ਵੱਧ ਪ੍ਰੀਯੋਜਨਾਵਾਂ ਚ ਜਾਂ ਤਾਂ ਚੀਨ ਨੇ ਸਿੱਧੇ ਨਿਵੇਸ਼ ਕੀਤਾ ਹੈ ਜਾਂ ਚੀਨੀ ਫ਼ੰਡ ਦੀ ਵਰਤੋਂ ਕੀਤੀ ਗਈ ਹੈ।

 

ਕਾਂਗਰ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਦਾ ਬੋਝ ਨਹੀਂ ਵਧੇਗਾ ਬਲਕਿ ਇਹ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਇਹ ਪਾਕਿਸਤਾਨ ਦੇ ਬੁਨਿਆਦੀ ਢਾਂਚੇ ਅਤੇ ਬਿਜਲੀ ਸਪਲਾਈ ਨੂੰ ਬੇਹਤਰ ਬਣਾਵੇਗਾ। ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਦੇ ਲੋਕਾਂ ਨੇ ਇਸਦਾ ਸੁਆਗਤ ਕੀਤਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China growing CPEC loan is beneficial to pakistan