ਅਮਰੀਕਾ ਦੇ ਇਕ ਸੀਨੀਅਰ ਜਨਰਲ ਚੀਨ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਲੰਬੇ ਸਮੇਂ ਤੋਂ ਸਭ ਤੋਂ ਵੱਡਾ ਗੰਭੀਰ ਖਤਰਾ ਪੈਦਾ ਕਰਦਾ ਹੈ। ਜਨਰਲ ਮਾਰਕ ਏ ਮਿੱਲੇ ਨੇ ਜੁਆਇੰਟ ਚੀਫਸ ਆਫ ਸਟਾਫ਼ ਦੇ ਪ੍ਰਧਾਨ ਵਜੋਂ ਆਪਣੇ ਨਾਂ ਦੀ ਪੁਸ਼ਟੀ ਸਬੰਧੀ ਸੁਣਵਾਈ ਚ ਕਿਹਾ, ਮੈਨੂੰ ਲੱਗਦਾ ਹੈ ਕਿ ਚੀਨ ਅਗਲੇ 50 ਤੋਂ 100 ਸਾਲਾਂ ਚ ਅਮਰੀਕੀ ਕੌਮੀ ਸੁਰੱਖਿਆ ਲਈ ਇਕ ਵੱਡੀ ਚੁਣੌਤੀ ਹੈ।
ਮਿੱਲੇ ਨੇ ਇਕ ਸਵਾਲ ਦੇ ਜਵਾਬ ਚ ਕਿਹਾ ਕਿ ਚੀਨ ਆਪਣੇ ਕੌਮੀ ਸੁਰੱਖਿਆ ਹਿਤਾਂ ਨੂੰ ਹਾਸਲ ਕਰਨ ਲਈ ਵਪਾਰ ਦੀ ਵਰਤੋਂ ਕਰ ਰਿਹਾ ਹੈ ਤੇ ਵਨ ਬੈਲਟ ਵਨ ਰੋਡ ਦੀ ਪਹਿਲ ਇਸਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਚੀਨ ਨੇ ਵਿਸ਼ਵ ਦੇ ਸਾਰੇ ਖੇਤਰਾਂ ਚ ਆਪਣਾ ਵਿਸਥਾਰ ਕੀਤਾ ਹੈ ਤੇ ਉਹ ਸਾਫ ਤੌਰ ਤੇ ਮੁਕਾਬਲੇਬਾਜ਼ ਹੈ। ਹਾਲਾਂਕਿ ਚੀਨ ਅਮਰੀਕਾ ਦਾ ਦੁਸ਼ਮਣ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਪਿਛਲੇ 7 ਦਹਾਕਿਆਂ ਤੋਂ ਕਾਇਮ ਆਲਮੀ ਵਿਵਸਥਾ ਦੇ ਨਿਯਮਾਂ ਨੂੰ ਬਰਕਰਾਰ ਰੱਖਣਾ ਹੋਵੇਗਾ।
.