ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਵਧਾ ਰਿਹੈ ਹਿੰਦ ਮਹਾਂਸਾਗਰ ’ਚ ਤਾਕਤ, ਉਤਾਰੇ ਦੋ ਖ਼ਤਰਨਾਕ ਤੇ ਤਾਕਤਵਰ ਬੇੜੇ

ਚੀਨ ਵਧਾ ਰਿਹੈ ਹਿੰਦ ਮਹਾਂਸਾਗਰ ’ਚ ਤਾਕਤ, ਉਤਾਰੇ ਦੋ ਖ਼ਤਰਨਾਕ ਤੇ ਤਾਕਤਵਰ ਬੇੜੇ

ਚੀਨ ਨੇ ਦੋ ਤਾਕਤਵਰ ਤੇ ਖ਼ਤਰਨਾਕ ਸਮੁੰਦਰੀ ਬੇੜਿਆਂ ਦਾ ਉਦਘਾਟਨ ਕੀਤਾ ਹੈ। ਉਹ ਹਿੰਦ ਮਹਾਂਸਾਗਰ ’ਚ ਜਿਬੂਤੀ ਫ਼ੌਜੀ ਅੱਡੇ ਉੱਤੇ ਬਹੁਤ ਵੱਡੀ ਬੰਦਰਗਾਹ ਬਣਾ ਰਿਹਾ ਹੈ, ਤਾਂ ਜੋ ਆਪਣੇ ਅਜਿਹੇ ਬੇੜੇ ਉੱਥੇ ਰੱਖ ਸਕੇ, ਜਿੱਥੋਂ ਹਵਾਈ ਜਹਾਜ਼ ਵੀ ਆ–ਜਾ ਸਕਣ। ਸਰਕਾਰੀ ਮੀਡੀਆ ਨੇ ਸਾਲ 2019 ਨੂੰ ਚੀਨੀ ਫ਼ੌਜ ਲਈ ‘ਈਅਰ ਆੱਫ਼ ਹਾਰਵੈਸਟ’ (ਵਾਢੀ ਦਾ ਸਾਲ) ਕਰਾਰ ਦਿੱਤਾ ਹੈ।

 

 

ਦਰਅਸਲ, ਚੀਨ ਵਿੱਚ ਹੁਣ ਵੱਡੀ ਗਿਣਤੀ ’ਚ ਆਧੁਨਿਕ ਹਥਿਆਰ ਇਕੱਠੇ ਕੀਤੇ ਜਾ ਰਹੇ ਹਨ। ਚੀਨ ਹਰ ਮਹੀਨੇ ਆਪਣੇ ਬੇੜੇ ’ਚ ਇੱਕ ਨਵਾਂ ਬੇੜਾ ਜੋੜ ਰਿਹਾ ਹੈ।

 

 

ਸਰਕਾਰੀ ‘ਗਲੋਬਲ ਟਾਈਮਜ਼’ ਨੇ ਖ਼ਬਰ ਦਿੱਤੀ ਹੈ ਕਿ ਚੀਨ ਨੇ ਸ਼ੁੱਕਰਵਾਰ ਨੂੰ ਆਪਣੇ ਛੇਵੇਂ ਟਾਈ 055 ਤੇ 23ਵੇਂ ਟਾਈ 052 ਗਾਈਡਡ ਮਿਸਾਇਲ ਲਾਂਚ ਕੀਤੇ ਸਨ। ਇਹ ਬੇੜੇ ਦੋ ਸਾਲਾਂ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ।

 

 

ਫ਼ੌਜੀ ਨੀਤੀਆਂ ’ਚ ਸਾਲ 2013 ਦੌਰਾਨ ਤਬਦੀਲੀ ਕਰਨ ਤੋਂ ਬਾਅਦ ਫ਼ੌਜ ਨੇ ਤਿੰਨ ਲੱਖ ਫ਼ੌਜੀ ਜਵਾਨ ਘਟਾਏ ਹਨ ਤੇ ਚੀਨ ਦੇ ਪ੍ਰਭਾਵ ਦਾ ਹੋਰ ਵਿਸਥਾਰ ਕਰਨ ਤੇ ਵਿਸ਼ਵ ਪੱਧਰ ਉੱਤੇ ਪਹੁੰਚ ਵਧਾਉਣ ਲਈ ਸਮੁੰਦਰੀ ਫ਼ੌਜ ਦਾ ਵਿਆਪਕ ਵਿਸਥਾਰ ਕੀਤਾ ਜਾ ਰਿਹਾ ਹੈ।

 

 

ਹਵਾਈ ਜਹਾਜ਼ਾਂ ਦੀ ਲੈਂਡਿੰਗ ਤੇ ਟੇਕ–ਆੱਫ਼ ਦੀ ਸਹੂਲਤ ਵਾਲੇ ਸਮੁੰਦਰੀ ਬੇੜਿਆਂ ਦੀ ਮੁਹਿੰਮ ਵਿੱਚ ਕੁਝ ਦੇਰੀ ਨਾਲ ਕਦਮ ਰੱਖਣ ਵਾਲੇ ਚੀਨ ਨੇ 17 ਦਸੰਬਰ ਨੂੰ ਆਪਣੇ ਦੂਜੇ ਹਵਾਈ ਜਹਾਜ਼ ਵਾਲੇ ਬੇੜੇ ਸ਼ੈਨਡਾਂਗ ਨੂੰ ਲਾਂਚ ਕੀਤਾ; ਜੋ ਪਹਿਲੇ ਲੇਓਨਿੰਗ ਦੇ ਮੁਕਾਬਲੇ ਵੱਡਾ ਹੈ।

 

 

ਲੇਓਨਿੰਗ ਸੋਵੀਅਤ ਸਮੇਂ ਦਾ ਮੁੜ–ਬਣਾਇਆ ਜਹਾਜ਼ ਹੈ, ਜਿਸ ਨੂੰ 2012 ’ਚ ਚੀਨੀ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ ਸੀ।  ਅਧਿਕਾਰਤ ਮੀਡੀਆ ਖ਼ਬਰਾਂ ’ਚ ਦੱਸਿਆ ਗਿਆ ਹੈ ਕਿ ਸ਼ੈਨਡਾਂਗ ਉੱਤੇ 36 ਜੰਗੀ ਹਵਾਈ ਜਹਾਜ਼ ਤਾਇਨਾਤ ਕੀਤੇ ਜਾ ਸਕਦੇ ਹਨ। ਸਰਕਾਰੀ ਮੀਡੀਆ ਦੀਆਂ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਚੀਨ ਅਗਲੇ ਸਾਲਾਂ ਦੌਰਾਨ ਪੰਜ ਤੋਂ ਛੇ ਜੰਗੀ ਬੇੜੇ ਹਾਸਲ ਕਰਨ ਦੀ ਯੋਜਨਾ ਉਲੀਕ ਰਿਹਾ ਹੈ।

 

 

ਇਸ ਦੌਰਾਨ ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਆਨ ਨੇ ਪੁਸ਼ਟੀ ਕੀਤੀ ਹੈ ਕਿ ਚੀਨ ਜ਼ਿਬੂਤੀ ’ਚ 400 ਮੀਟਰ ਲੰਮੀ ਬੰਦਰਗਾਹ ਬਣਾ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China increasing power in Indian Ocean launches two dangerous and powerful ships