ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਬਰਸਤਾਨਾਂ ਨੂੰ ਢਾਹ ਕੇ ਮੁਸਲਮਾਨਾਂ ਦੇ ਇਤਿਹਾਸ ਨੂੰ ਚੁੱਪ-ਚਪੀਤੇ ਮਿਟਾ ਰਿਹੈ ਚੀਨ

ਚੀਨ ਇਕ ਪਾਸੇ ਦੁਨੀਆ ਨੂੰ ਦੱਸਦਾ ਰਿਹਾ ਹੈ ਕਿ ਉਸ ਦੇ ਦੇਸ਼ ਚ ਉਈਗਰ ਮੁਸਲਮਾਨਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ ਹੈ। ਦੂਜੇ ਪਾਸੇ ਉਹ ਉਈਗਰ ਮੁਸਲਮਾਨਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਕਬਰਸਤਾਨਾਂ ਨੂੰ ਢਾਹੁਣ ਚ ਜੁਟਿਆ ਹੈ ਤਾਂ ਜੋ ਮੁਸਲਿਮ ਲੋਕ ਆਪਣੇ ਇਤਿਹਾਸ ਅਤੇ ਪੁਰਖਿਆਂ ਬਾਰੇ ਨਾ ਜਾਣ ਸਕਣ।

 

 

ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨੀ ਪ੍ਰਸ਼ਾਸਨ ਸ਼ਿਨਜਿਆਂਗ ਚ ਕਬਰਸਤਾਨ ਨੂੰ ਢਾਹ ਰਿਹਾ ਹੈ, ਜਿੱਥੋਂ ਉਈਗਰਾਂ ਦੀਆਂ ਕਈ ਪੀੜ੍ਹੀਆਂ ਦਫ਼ਨ ਹਨ। ਇਸ ਦੇ ਕਾਰਨ ਮਨੁੱਖੀ ਹੱਡੀਆਂ ਅਤੇ ਕਬਰਾਂ ਦੇ ਟੁੱਟੇ ਹਿੱਸੇ ਆਸ ਪਾਸ ਦੇ ਖੇਤਰ ਵਿੱਚ ਖਿੰਡੇ ਹੋਏ ਹਨ।

 

ਦੋ ਸਾਲ ਪਹਿਲਾਂ ਹੀ ਉੱਤਰ ਪੱਛਮੀ ਖੇਤਰ ਚ ਦਰਜਨਾਂ ਮੁਸਲਮਾਨਾਂ ਦੇ ਕਬਰਸਤਾਨ ਢਾਹ ਦਿੱਤੇ ਗਏ ਸਨ। ਸ਼ਾਇਰ ਕਾਊਂਟੀ ਚ ਤਿੰਨ ਵੱਖ-ਵੱਖ ਥਾਵਾਂ ’ਤੇ ਮਨੁੱਖੀ ਹੱਡੀਆਂ ਵੇਖੀਆਂ ਗਈਆਂ ਹਨ। ਇਸ ਦੇ ਨਾਲ ਹੀ ਜਦੋਂ ਅਧਿਕਾਰੀਆਂ ਨੂੰ ਇਸ ਸਬੰਧ ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਬਰਾਂ ਨੂੰ ਤੋੜਿਆ ਨਹੀਂ ਜਾ ਰਿਹਾ ਹੈ ਜਦੋਂਕਿ ਉਨ੍ਹਾਂ ਨੂੰ ਮਾਨਕੀ ਬਣਾਇਆ ਜਾ ਰਿਹਾ ਹੈ।

 

 

ਚੀਨ ਤੋਂ ਬਾਹਰ ਰਹਿਣ ਵਾਲੇ ਉਈਗਰਾਂ ਦਾ ਦੋਸ਼ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਿਯੰਤਰਣ ਕਰਨ ਦੀ ਕੋਸ਼ਿਸ਼ ਹੈ। ਦੇਸ਼ ਤੋਂ ਬਾਹਰ ਰਹਿ ਰਹੇ ਸਾਲਿਹ ਹੁਦਾਯਰ ਨੇ ਕਿਹਾ ਕਿ ਇਹ ਸਾਡੀ ਪਛਾਣ ਨਾਲ ਜੁੜੇ ਸਬੂਤ ਨੂੰ ਬੁਨਿਆਦੀ ਢੰਗ ਨਾਲ ਖਤਮ ਕਰਨ ਲਈ ਚੀਨ ਦੀ ਮੁਹਿੰਮ ਹੈ, ਉਹ ਪ੍ਰਭਾਵਸ਼ਾਲੀ ਢੰਗ ਨਾਲ ਸਾਨੂੰ ਹੈਨ-ਚੀਨੀ ਬਣਾਉਣਾ ਚਾਹੁੰਦੇ ਹਨ। ਇਸ ਲਈ ਉਹ ਸਾਰੀਆਂ ਇਤਿਹਾਸਕ ਥਾਵਾਂ, ਕਬਰਸਤਾਨਾਂ ਨੂੰ ਤੋੜ ਰਹੇ ਹਨ ਤਾਂ ਕਿ ਉਹ ਸਾਨੂੰ ਸਾਡੇ ਇਤਿਹਾਸ, ਸਾਡੇ ਪਿਤਾ ਅਤੇ ਸਾਡੇ ਪੁਰਖਿਆਂ ਤੋਂ ਵੱਖ ਕਰ ਸਕਣ।

 

ਦੱਸ ਦੇਈਏ ਕਿ ਇਹ ਜਾਣਕਾਰੀ ਅਜਿਹੇ ਸਮੇਂ ਵਿੱਚ ਆ ਰਹੀ ਹੈ ਜਦੋਂ ਉਈਗਰ ਮੁਸਲਮਾਨਾਂ ‘ਤੇ ਹੋ ਰਹੇ ਅੱਤਿਆਚਾਰ ਦੇ ਦਰਮਿਆਨ ਚੀਨ ਅਤੇ ਅਮਰੀਕਾ ਆਮਣੋ ਸਾਹਮਣੇ ਹੋ ਗਏ ਹਨ। ਅਮਰੀਕਾ ਨੇ ਚੀਨ ਨੂੰ ਖੁੱਲ੍ਹ ਕੇ ਕਿਹਾ ਹੈ ਕਿ ਜਦੋਂ ਤੱਕ ਉਹ ਉਈਗਰਾਂ ਨੂੰ ਦਬਾਉਣਾ ਬੰਦ ਨਹੀਂ ਕਰਦਾ, ਇਸ ਦੇ ਅਧਿਕਾਰੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ।

 

ਦੱਸਣਯੋਗ ਕਿ ਸ਼ਿਨਜਿਆਂਗ ਚ ਕਥਿਤ ਮੁੜ-ਸਿੱਖਿਆ ਕੈਂਪ ਚ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China is erasing the history of Muslims by destroying cemeteries