ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਹੌਲੀ-ਹੌਲੀ ਆਪਣੇ ਰਣਨੀਤਿਕ ਪੈਰ ਪਸਾਰ ਰਿਹੈ ਚੀਨ

ਨੇਪਾਲ ਚ ਚੀਨੀ ਕਛੋਪਾ ਗਰੁੱਪ ਲਿਮਟਿਡ ਕੰਪਨੀ ਦੁਆਰਾ ਬਣਾਇਆ ਗਿਆ ਅਪਰ ਤ੍ਰਿਸ਼ੂਲ 3ਏ ਪਣ ਬਿਜਲੀ ਪ੍ਰਾਜੈਕਟ ਸੋਮਵਾਰ (18 ਨਵੰਬਰ) ਨੂੰ ਰਸਮੀ ਤੌਰ 'ਤੇ ਚਾਲੂ ਹੋ ਗਿਆ। ਇਕ ਵਿਸ਼ੇਸ਼ ਪ੍ਰੋਗਰਾਮ ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਕੇ. ਪੀ. ਸ਼ਰਮਾ ਓਲੀ ਨੇ ਰਾਜਧਾਨੀ ਕਾਠਮੰਡੂ ਵਿੱਚ ਇਸ ਦੀ ਸ਼ੁਰੂਆਤ ਕੀਤੀ।

 

ਓਲੀ ਨੇ ਪ੍ਰਧਾਨ ਮੰਤਰੀ ਭਵਨ ਚ 60 ਮੈਗਾਵਾਟ ਦੇ ਪਣ ਬਿਜਲੀ ਉਤਪਾਦਨ ਪ੍ਰਾਜੈਕਟ ਦਾ ਉਦਘਾਟਨ ਸਿੰਬੋਲਿਕ ਬਟਨ ਨੂੰ ਦਬਾ ਕੇ ਕੀਤਾ ਤੇ ਹੋਰ ਅਧਿਕਾਰੀਆਂ ਦੇ ਨਾਲ ਪ੍ਰੋਜੈਕਟ ਦੀ ਵੀਡੀਓ ਵੀ ਵੇਖੀ।

 

ਓਲੀ ਨੇ ਕਿਹਾ ਕਿ ਉਪਰਲੀ ਤ੍ਰਿਸ਼ੂਲ ਪਣ ਬਿਜਲੀ ਦੀ ਵਰਤੋਂ ਦੇਸ਼ ਚ ਬਿਜਲੀ ਦੇ ਆਯਾਤ ਨੂੰ ਘਟਾਏਗੀ ਅਤੇ ਆਰਥਿਕ ਵਿਕਾਸ ਨੂੰ ਵਧਾਏਗੀ। ਇਹ ਉਦਯੋਗੀਕਰਨ ਅਤੇ ਖੇਤੀਬਾੜੀ ਆਧੁਨਿਕੀਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਹੋਰ ਨਿਰਮਾਣ ਅਧੀਨ ਪਣਬਿਜਲੀ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਨੇਪਾਲ ਦੀ ਆਰਥਿਕਤਾ ਚ ਸੁਧਾਰ ਹੋਏਗਾ।

 

ਅੱਪਰ ਤ੍ਰਿਸ਼ੂਲ ਪਣਬਿਜਲੀ ਘਰ ਚੀਨੀ ਸਰਹੱਦ ਨਾਲ ਨੇਪਾਲ ਦੇ ਰਸੂਵਾ ਖੇਤਰ ਚ ਸਥਿਤ ਹੈ, ਜੋ ਚੀਨ ਦੀ ਸਰਹੱਦ ਨਾਲ ਲੱਗਿਆ ਇੱਕ ਪਹਾੜੀ ਖੇਤਰ ਹੈ। ਇਹ ਚਿਲੋਂਗ ਕਾਉਂਟੀ ਤੋਂ 32 ਕਿਲੋਮੀਟਰ ਦੀ ਦੂਰੀ 'ਤੇ ਹੈ, ਇਹ ਚੀਨ ਦੇ ਤਿੱਬਤ ਖੁਦਮੁਖਤਿਆਰੀ ਖੇਤਰ ਨਾਲ ਲੱਗਦੀ ਹੈ।

 

ਇਸ ਪਣ ਬਿਜਲੀ ਘਰ ਚ ਕੁਲ ਦੋ ਜਨਰੇਟਰ ਸੈੱਟ ਹਨ। ਹਰੇਕ ਦੀ ਉਤਪਾਦਨ ਸਮਰੱਥਾ 30 ਮੈਗਾਵਾਟ ਹੈ। ਇਸ ਪ੍ਰਾਜੈਕਟ ਦੇ ਨਿਰਮਾਣ ਲਈ ਕੁੱਲ 125 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਸੀ। ਦੋਵੇਂ ਜਨਰੇਟਰ ਸੈੱਟ ਇਸ ਸਾਲ ਮਈ ਅਤੇ ਅਗਸਤ ਚ ਕਾਰਜਸ਼ੀਲ ਹੋਣੇ ਸ਼ੁਰੂ ਹੋਏ ਸਨ।

 

ਦੱਸਿਆ ਗਿਆ ਹੈ ਕਿ ਇਹ ਪਣ ਬਿਜਲੀ ਘਰ ਨੇਪਾਲ ਚ ਤਕਰੀਬਨ 8 ਫੀਸਦ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰੇਗਾ। ਪ੍ਰਾਜੈਕਟ ਦਾ ਨਿਰਮਾਣ ਜੂਨ 2011 ਚ ਸ਼ੁਰੂ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China is gradually changing its strategy in Nepal