ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਚੀਨ ਤੋਂ ਵੀ ਲੱਗਾ ਝਟਕਾ, ਕਿਹਾ ਕਸ਼ਮੀਰ ਦੁਵੱਲਾ ਮੁੱਦਾ

ਪਾਕਿਸਤਾਨ ਨੂੰ ਚੀਨ ਤੋਂ ਵੀ ਲੱਗਾ ਝਟਕਾ, ਕਿਹਾ ਕਸ਼ਮੀਰ ਦੁਵੱਲਾ ਮੁੱਦਾ

ਕਸ਼ਮੀਰ ਮੁੱਦੇ ਉੱਤੇ ਅਲੱਗ–ਥਲੱਗ ਪੈ ਚੁੱਕੇ ਪਾਕਿਸਤਾਨ ਨੂੰ ਮੰਗਲਵਾਰ ਨੂੰ ਆਪਣੇ ਨਜ਼ਦੀਕੀ ਤੇ ਸਹਿਯੋਗੀ ਦੇਸ਼ ਚੀਨ ਤੋਂ ਵੀ ਝਟਕਾ ਲੱਗਾ ਹੈ। ਚੀਨ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਤੋਂ ਪਹਿਲਾਂ ਸਪੱਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ਇੱਕ ਦੁਵੱਲਾ ਮੁੱਦਾ ਹੈ।

 

 

ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਲਈ ਇਸ ਦਾ ਹੱਲ ਕੱਢਣਾ ਹੋਵੇਗਾ।

 

 

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਿਛਲੇ ਸਾਲ ਵੁਹਾਨ ਦੇ ਗ਼ੈਰ–ਰਸਮੀ ਸਿਖ਼ਰ ਸੰਮੇਲਨ ਤੋਂ ਬਾਅਦ ਭਾਰਤ ਅਤੇ ਚੀਨ ਵਿਚਲੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਆਈ ਹੈ। ਅਸੀਂ ਆਪਸੀ ਸਹਿਯੋਗ ਵਧਾ ਰਹੇ ਹਾਂ ਤੇ ਮਤਭੇਦਾਂ ਨੂੰ ਦੂਰ ਕੀਤਾ ਜਾ ਰਿਹਾ ਹੈ।

 

 

ਸ੍ਰੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਚੀਨ ਪੁੱਜਣ ’ਤੇ ਸ਼ੁਆਂਗ ਨੇ ਕਿਹਾ ਕਿ ਕਸ਼ਮੀਰ ਮੁੱਦੇ ’ਤੇ ਚੀਨ ਦਾ ਰੁਖ਼ ਸਪੱਸ਼ਟ ਤੇ ਸਥਾਈ ਹੈ। ਇਸ ਦਾ ਹੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣਾ ਚਾਹੀਦਾ ਹੈ।

 

 

ਅਸੀਂ ਦੋਵੇਂ ਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਸ਼ਮੀਰ ਸਮੇਤ ਸਾਰੇ ਦੁਵੱਲੇ ਮੁੱਦਿਆਂ ਉੱਤੇ ਗੱਲਬਾਤ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਤੇ ਆਪਸੀ ਭਰੋਸਾ ਵਧਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China jolts Pak by saying that Kashmir is a bilateral issue