ਅਗਲੀ ਕਹਾਣੀ

ਚੀਨ `ਚ ਟੀਵੀ ਚੈਨਲ `ਤੇ ਖਬਰਾਂ ਪੜ੍ਹੇਗੀ ਮਸ਼ੀਨ

ਚੀਨ `ਚ ਟੀਵੀ ਚੈਨਲ `ਤੇ ਖਬਰਾਂ ਪੜ੍ਹੇਗੀ ਮਸ਼ੀਨ

ਚੀਨ `ਚ ਇਹ ਪਤਾ ਲਗਾਉਣਾ ਮੁਸ਼ਕਿਲ ਹੋਵੇਗਾ ਕਿ ਖਬਰਾਂ ਵਾਲੇ ਟੀਵੀ ਚੈਨਲ `ਤੇ ਦਿਖਾਈ ਦੇਣ ਵਾਲਾ ਵਿਅਕਤੀ ਅਸਲੀ ਹੈ ਜਾਂ ਫਿਰ ਮਸ਼ੀਨ ਹੈ। ਦਰਅਸਲ ਚੀਨ ਦੀ ਸਰਕਾਰੀ ਖਬਰ ਏਜੰਸੀ ‘ਸਿ਼ਨਹੁਆ’ `ਚ ਹੁਣ ਵਰਚੁਅਲ ਐਂਕਰ ਖਬਰਾਂ ਪੜ੍ਹਦੇ ਦਿਖਾਈ ਦੇਣਗੇ। ਕੰਪਨੀ ਨੇ ਦਰਸ਼ਕਾਂ ਦੇ ਸਾਹਮਣੇ ਬੀਤੇ ਦਿਨੀਂ ਆਰਟੀਫਿਸ਼ਲ ਇੰਟੈਲੀਜੈਂਸ ਆਧਾਰਿਤ ਕੰਮ ਕਰਨ ਵਾਲੇ ਨਿਊਜ਼ ਰੀਡਰ ਦਾ ਉਦਘਾਟਨ ਕੀਤਾ ਹੈ।


ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਦੇਖਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਹ ਅਸਲ ਇਨਸਾਨ ਨਹੀਂ ਹੈ। ਇਹ ਐਂਕਰ ਠੀਕ ਪੇਸ਼ੇਵਰ ਨਿਊਜ਼ ਐਂਕਰ ਦੀ ਤਰ੍ਹਾਂ ਖਬਰਾਂ ਪੜ੍ਹ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਡੀ ਜਿ਼ੰਦਗੀ `ਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਮੌਜੂਦਗੀ ਦਾ ਇਹ ਨਵਾਂ ਅਧਿਆਏ ਹੈ। ਅੰਗਰੇਜ਼ੀ ਬੋਲਣ ਵਾਲਾ ਇਹ ਨਿਊਜ਼ ਰੀਡਰ ਆਪਣੀ ਪਹਿਲੀ ਰਿਪੋਰਟ ਪੇਸ਼ ਕਰਦੇ ਹੋਏ ਬੋਲਦਾ ਹੈ : ਹੈਲੋ, ਆਪ ਦੇਖ ਰਹੇ ਹੋ ਇੰਗਲਿਸ਼ ਨਿਊਜ਼ ਪ੍ਰੋਗਰਾਮ।’

 

‘ਸੋਗੋ’ ਨੇ ਨਿਭਾਈ ਮਹੱਤਵਪੂਰਣ ਭੂਮਿਕਾ


ਸਿ਼ਨਹੁਆ ਲਈ ਇਸ ਤਕਨੀਕ ਨੂੰ ਵਿਕਸਿਤ ਕਰਨ ਲਈ ਚੀਨ ਦੇ ਸਰਚ ਇੰਜਣ ‘ਸੋਗੋ’ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਵਰਚੁਅਲ ਖ਼ਬਰਾ ਪੜ੍ਹਨ ਵਾਲਾ ਆਪਣੀ ਪਹਿਲੀ ਵੀਡੀਓ `ਚ ਕਹਿੰਦਾ ਹੈ ਕਿ ਮੈਂ ਤੁਹਾਨੂੰ ਖ਼ਬਰਾ ਦੇਣ ਲਈ ਲਗਾਤਾਰ ਕੰਮ ਕਰਾਂਗਾ, ਕਿਉਂਕਿ ਮੇਰੇ ਸਾਹਮਣੇ ਲਗਾਤਾਰ ਸ਼ਬਦ ਟਾਈਪ ਹੁੰਦੇ ਰਹਿਣਗੇ। ਮੈਂ ਤੁਹਾਡੇ ਸਾਹਮਣੇ ਖ਼ਬਰਾ ਨੂੰ ਇਕ ਨਵੇਂ ਢੰਗ ਨਾਲ ਪੇਸ਼ ਕਰਨ ਵਾਲਾ ਅਨੁਭਵ ਲੈ ਕੇ ਆਵਾਂਗਾ।

 

3ਡੀ ਮਾਡਲ `ਤੇ ਆਧਾਰਿਤ 


ਮਾਹਿਰਾਂ ਨੇ ਅਸਲੀ ਇਨਸਾਨ ਦੇ 3ਡੀ ਮਾਡਲ ਦੀ ਵਰਤੋਂ ਕਰਦੇ ਹੋਏ ਵਰਚੁਅਲ ਐਂਕਰ ਤਿਆਰ ਕੀਤਾ ਅਤੇ ਇਸਦੇ ਬਾਅਦ ਏ ਆਈ ਤਕਨੀਕ ਰਾਹੀਂ ਆਵਾਜ ਅਤੇ ਹਾਵਭਾਵ ਨੂੰ ਤਿਆਰ ਕੀਤਾ ਗਿਆ। ਦੇਖਣ `ਚ ਇਹ ਹੂਬਹੂ ਇਨਸਾਨਾਂ ਵਰਗਾ ਲੱਗੇਗਾ। ਇਸ ਲਈ ਕਾਫੀ ਮਿਹਨਤ ਕੀਤੀ ਗਈ ਹੈ। ਕੱਪੜਿਆਂ ਤੋਂ ਲੈ ਕੇ ਬੁੱਲ੍ਹਾਂ ਦੇ ਹਿੱਲਣ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ `ਤੇ ਵੀ ਕਾਫੀ ਧਿਆਨ ਦਿੱਤਾ ਗਿਆ ਹੈ।

 

24 ਘੰਟੇ ਕੰਮ ਕਰਨ `ਚ ਸਮਰਥ


ਇਹ ਵਰਚੁਅਲ ਐਂਕਰ ਬਿਨਾਂ ਥਕੇ 24 ਘੰਟੇ ਕੰਮ ਕਰਨ `ਚ ਸਮਰਥ ਹੈ। ਇਸ ਨੂੰ ਤਿਆਰ ਕਰਨ ਪਿੱਛੇ ਕੰਪਨੀ ਦਾ ਮਕਸਦ ਖਬਰਾਂ ਪੜ੍ਹਨ ਵਾਲਿਆਂ ਨੂੰ ਘੱਟ ਕਰਕੇ ਪੈਸਾ ਬਚਾਉਣਾ ਹੈ। ਜਿਸ ਢੰਗ ਨਾਲ ਇਹ ਐਂਕਰ ਖਬਰਾਂ ਪੜ੍ਹਦਾ ਹੈ, ਉਸ ਨੂੰ ਦੇਖਕੇ ਇਸ ਨੂੰ ਨਿਊਜ਼ ਰੀਡਰਾਂ ਦੀ ਨੌਕਰੀ ਲਈ ਖਤਰਾ ਮੰਨਿਆ ਜਾ ਸਕਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:china launches artificial intelligence virtual news anchor on xinhua