ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਪੁਲਾੜ ’ਚ ਸਥਾਪਤ ਕੀਤਾ 46ਵਾਂ ਪੋਈਤੋ ਨੇਵੀਗੇਸ਼ਨ ਸੈਟੇਲਾਈਟ

ਚੀਨ ਨੇ ਸ਼ੀਛਾਂਗ ਸੈਟੇਲਾਈਟ ਸਥਾਪਨ ਕੇਂਦਰ ਚ ਛਾਂਗਚੇਨ ਨੰਬਰ ਤਿੰਨ ਖ ਰਾਕੇਟ ਤੋਂ 46ਵਾਂ ਪੇਈਤੋ ਨੇਵੀਗੇਸ਼ਨ ਸੈਟੇਲਾਈਟ ਨੂੰ 25 ਜੂਨ ਨੂੰ ਰਾਤ 2:09 ਮਿੰਟ ’ਤੇ ਪੁਲਾੜ ਚ ਮਿਥੀ ਥਾਂ ’ਤੇ ਸਫ਼ਲਤਾਪੂਰਕ ਸਥਾਪਤ ਕਰ ਦਿੱਤਾ।

 

ਜਾਣਕਾਰੀ ਮੁਤਾਬਕ ਇਹ ਪੇਈਤੋ ਨੰਬਰ 3 ਵਿਵਸਥਾ ਦਾ 21ਵਾਂ ਨੈਟਵਰਕ ਸੈਟੇਲਾਈਟ ਹੈ। ਸਿਲਸਿਲੇਵਾਰ ਟ੍ਰੈਕ ਜਾਂਚ ਮਗਰੋਂ ਇਹ ਸੈਟੇਲਾਈਟ ਪਹਿਲਾਂ ਸਥਾਪਕ 20 ਪੇਈਤੋ ਨੰਬਰ 3 ਸੈਟੇਲਾਈਟਾਂ ਨਾਲ ਨੈਟਵਰਕ ਆਪ੍ਰੇਸ਼ਨ ਕਰੇਗਾ। ਇਹ ਸਹੀ ਸਮੇਂ ਤੇ ਸੇਵਾ ਪ੍ਰਦਾਨ ਕਰੇਗਾ। ਜਿਸ ਨਾਲ ਪੇਈਤੋ ਦੀ ਸਮਰਥਾ ਕਾਬਲਿਅਤ ਅਤੇ ਸੇਵਾ ਕਾਬਲਿਅਤ ਹੋਰ ਉਨੱਤ ਹੋਵੇਗੀ।

 

ਦੱਸਣਯੋਗ ਹੈ ਕਿ ਇਹ ਛਾਂਗਚੇਨ ਰਾਕੇਟ ਦੀ 307ਵੀਂ ਯਾਤਰਾ ਹੀ ਹੈ। ਇਸ ਵਾਰ ਸਥਾਪਤ ਪੇਈਤੋ ਨੰਬਰ 3 ਸੈਟੇਲਾਈਟ ਅਤੇ ਰਾਕੇਟ ਲੜੀਵਾਰ ਚੀਨੀ ਪੁਲਾੜ ਵਿਗਿਆਨ ਅਤੇ ਤਕਨੀਕ ਗਰੁੱਪ ਲਿਮਟਿਡ ਕੰਪਨੀ ਦੇ ਹੇਠਾਂ ਅਧੀਨ ਚੀਨੀ ਪੁਲਾੜ ਤਕਨੀਕ ਖੋਜ ਸੰਸਥਾ ਅਤੇ ਚੀਨੀ ਰਾਕੇਟ ਤਕਨੀਕ ਖੋਜ ਸੰਸਥਾ ਦੁਆਰਾ ਬਣਾਏ ਗਏ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China Launches Latest Beidou Satellite for Global Navigation System