ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਕਰ ਰਿਹਾ ਅਤਿ-ਆਧੁਨਿਕ ਰਾਕੇਟ ਤਿਆਰ, ਕਰ ਸਕਦੈ ਭਾਰਤ ਬਾਰਡਰ `ਤੇ ਤਾਇਨਾਤ

ਚੀਨ ਕਰ ਰਿਹਾ ਅਤਿ-ਆਧੁਨਿਕ ਰਾਕੇਟ ਤਿਆਰ, ਕਰ ਸਕਦੈ ਭਾਰਤ ਬਾਰਡਰ `ਤੇ ਤਾਇਨਾਤ

ਚੀਨ ਆਪਣੀਆਂ ਫ਼ੌਜਾਂ ਲਈ ਅਜਿਹੇ ਅਤਿ-ਆਧੁਨਿਕ ਰਾਕੇਟ ਤਿਆਰ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਤਿੱਬਤ ਤੇ ਭਾਰਤ ਨਾਲ ਲੱਗਦੇ ਹੋਰ ਉੱਚੇ ਪਹਾੜਾਂ `ਤੇ ਕੀਤੀ ਜਾ ਸਕਦੀ ਹੈ। ਅਜਿਹੇ ਵੀ ਸੰਕੇਤ ਮਿਲੇ ਹਨ ਕਿ ਇਹ ਰਾਕੇਟ ਭਾਰਤ ਨਾਲ ਲੱਗਦੀ ਸਰਹੱਦ `ਤੇ ਫਿ਼ੱਟ ਕੀਤੇ ਜਾ ਸਕਦੇ ਹਨ।


ਚੀਨ ਦੇ ਸਰਕਾਰੀ ਮੀਡੀਆ ਅਨੁਸਾਰ ਨਵੇਂ ਅਤਿ-ਆਧੁਨਿਕ ਕੈਟਾਪੁਲਟ-ਪ੍ਰੋਪੈਲਡ ਰਾਕੇਟ 200 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੇ ਹਨ ਅਤੇ ਰਵਾਇਤੀ ਤੋਪਾਂ ਤੇ ਹੋਰ ਅਸਲੇ ਦੇ ਮੁਕਾਬਲੇ ਬਹੁਤ ਤਾਕਤਵਾਰ ਹਨ।


ਚੀਨੀ ਮੀਡੀਆ ਰਿਪੋਰਟਾਂ `ਚ ਸਿੱਧੇ ਤੌਰ `ਤੇ ਤਾਂ ਨਹੀਂ ਲਿਖਿਆ ਗਿਆ ਕਿ ਇਹ ਰਾਕੇਟ ਭਾਰਤ ਨਾਲ ਲੱਗਦੀ ਸਰਹੱਦ `ਤੇ ਤਾਇਨਾਤ ਕੀਤੇ ਜਾ ਸਕਦੇ ਹਨ ਪਰ ਇਹ ਜ਼ਰੂਰ ਸਪੱਸ਼ਟ ਕੀਤਾ ਹੈ ਕਿ ‘ਦੱਖਣ-ਪੱਛਮੀ ਚੀਨ ਦੇ ਸਰਹੱਦ ਖੇਤਰ `ਤੇ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਲਈ ਇਨ੍ਹਾਂ ਨਵੇਂ ਰਾਕੇਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।` ਇਸ ਰਿਪੋਰਟ ਦੀ ਸ਼ਬਦਾਵਲੀ ਤੋਂ ਬੜਾ ਸਪੱਸ਼ਟ ਹੈ ਕਿ ਇਨ੍ਹਾਂ ਰਾਕੇਟਾਂ ਦੀ ਵਰਤੋਂ ਭਾਰਤ ਨਾਲ ਲੱਗਦੀ ਸਰਹੱਦ `ਤੇ ਤਾਇਨਾਤ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਨਵੀਂ ਰਾਕੇਟ ਤਕਨਾਲੋਜੀ ਬੀਜਿੰਗ ਸਥਿਤ ਪੀਪਲ`ਜ਼ ਲਿਬਰੇਸ਼ਨ ਆਰਮੀ ਦੇ ਖੋਜ ਕੇਂਦਰ `ਚ ਵਿਕਸਤ ਕੀਤੀ ਜਾ ਰਹੀ ਹੈ।


ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸੰਚਾਲਿਤ ‘ਪੀਪਲ`ਜ਼ ਲਿਬਰੇਸ਼ਨ ਆਰਮੀ` ਉਦੋਂ ਵਾਰ-ਵਾਰ ਜਵਾਬੀ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਸਨ, ਜਦੋਂ ਭਾਰਤੀ ਫ਼ੌਜੀ ਜਵਾਨਾਂ ਨੇ ਡੋਕਲਾਮ `ਚ ਚੀਨੀ ਫ਼ੌਜਾਂ ਨੂੰ ਉਸ ਰਣਨੀਤਕ ਸੜਕ `ਤੇ ਅੱਗੇ ਵਧਣ ਤੋਂ ਰੋਕਿਆ ਸੀ, ਜੋ ਅਸਲ `ਚ ਤਾਂ ਭੂਟਾਨ ਦੀ ਹੈ ਪਰ ਉਸ `ਤੇ ਕਬਜ਼ਾ ਚੀਨੀ ਫ਼ੌਜ ਨੇ ਕੀਤਾ ਹੋਇਆ ਹੈ।


ਉਹ ਰੇੜਕਾ ਕੂਟਨੀਤਕ ਪੱਧਰ `ਤੇ ਆਪਸੀ ਗੱਲਬਾਤ ਰਾਹੀਂ ਅੰਸ਼ਕ ਤੌਰ `ਤੇ ਹੱਲ ਹੋ ਗਿਆ ਸੀ ਕਿਉਂਕਿ ਡੋਕਲਾਮ `ਚ ਕੁਝ ਭੂਗੋਲਕ ਸਥਿਤੀਆਂ ਕਾਰਨ ਭਾਰਤੀ ਫ਼ੌਜੀ ਜਵਾਨਾਂ ਦੀ ਸਥਿਤੀ ਬਿਹਤਰ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China making modern rockets may depute on India border