ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ, ਮਲੇਸ਼ੀਆ ਤੇ ਤੁਰਕੀ ਨੇ ਪਾਕਿ ਨੂੰ ਬਲੈਕ–ਲਿਸਟ ਹੋਣ ਤੋਂ ਬਚਾਇਆ

ਚੀਨ, ਮਲੇਸ਼ੀਆ ਤੇ ਤੁਰਕੀ ਨੇ ਪਾਕਿ ਨੂੰ ਬਲੈਕ–ਲਿਸਟ ਹੋਣ ਤੋਂ ਬਚਾਇਆ

ਅੱਤਵਾਦ ਦੀ ਸਰੇਆਮ ਪੁਸ਼ਤ–ਪਨਾਹੀ ਕਰਨ ਵਾਲਾ ਪਾਕਿਸਤਾਨ ਆਪਣੀ ਪੈਂਤੜੇਬਾਜ਼ੀ ਕਾਰਨ ਇੱਕ ਵਾਰ ਫਿਰ ਬਲੈਕ–ਲਿਸਟ ਹੋਣ ਤੋਂ ਬਚਿ ਗਿਆ। ਐਤਕੀਂ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਨੇ ਉਸ ਨੂੰ ਬਚਾ ਲਿਆ। ਵਿਸ਼ਵ ਅੱਤਵਾਦ ਉੱਤੇ ਚੌਕਸ ਨਜ਼ਰ ਰੱਖਣ ਵਾਲੀ ਕੌਮਾਂਤਰੀ ਇਕਾਈ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (FATF) ਨੇ ਅੱਤਵਾਦ ਨੂੰ ਵਿੱਤੀ ਇਮਦਾਦ ਉੱਤੇ ਕਾਬੂ ਪਾਉਣ ’ਚ ਨਾਕਾਮੀ ਕਾਰਨ ਪਾਕਿਸਤਾਨ ਨੂੰ ਅਗਲੇ ਚਾਰ ਮਹੀਨਿਆਂ ਤੱਕ ਸ਼ੱਕੀ ਦੇਸ਼ਾਂ ਦੀ ਸੂਚੀ (ਗ੍ਰੇਅ–ਲਿਸਟ) ’ਚ ਰੱਖਣ ਦਾ ਫ਼ੈਸਲਾ ਕੀਤਾ ਹੈ।

 

 

ਗ੍ਰੇਅ–ਸੂਚੀ ਤੋਂ ਬਚਣ ਲਈ ਪਾਕਿਸਤਾਨ ਨੂੰ 13 ਦੇਸ਼ਾਂ ਦੀ ਹਮਾਇਤ ਚਾਹੀਦੀ ਸੀ, ਜੋ ਉਸ ਨੂੰ ਨਹੀਂ ਮਿਲੀ। FATF ਨੇ ਨਾਲ ਹੀ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅੱਤਵਾਦ ਸਮੇਤ 25–ਸੂਤਰੀ ਕਾਰਜ ਯੋਜਨਾ ਨੂੰ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ।

 

 

ਇਹ ਫ਼ੈਸਲਾ FATF ਦੇ ਕੌਮਾਂਤਰੀ ਸਹਿਯੋਗ ਸਮੀਖਿਆ ਸਮੂਹ (ICRG) ਦੀ ਮੀਟਿੰਗ ’ਚ ਲਿਆ ਗਿਆ। ਇਹ ਮੀਟਿੰਗ ਪੈਰਿਸ ’ਚ ਜਨਰਲ ਇਜਲਾਸ ਦੌਰਾਨ ਹੋਈ।

 

 

ਮੀਟਿੰਗ ਵਿੱਚ ਕੂਟਨੀਤਕਾਂ ਤੇ FATF ਦੇ ਮੈਂਬਰਾਂ ਨੇ ਇਸ ਪਾਸੇ ਧਿਆਨ ਦੇਣ ਲਈ ਕਿਹਾ ਹੈ ਕਿ ਕਿਵੇਂ ਪਾਕਿਸਤਾਨ FATF ਦੀ ਤਕਨੀਕੀ ਪ੍ਰਕਿਰਿਆ ਦਾ ਸਿਆਸੀਕਰਨ ਕਰਨ ਦਾ ਜਤਨ ਕਰ ਰਿਹਾ ਹੈ। ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਆਉਂਦੇ ਜੂਨ ਮਹੀਨੇ ਤੱਕ ‘ਸ਼ੱਕੀ ਸੂਚੀ’ ਵਿੱਚ ਹੀ ਬਣਿਆ ਰਹੇਗਾ।

 

 

FATF ਨੇ ਆਪਣੇ ਮੈਂਬਰਾਂ ਨੂੰ ਪਾਕਿਸਤਾਨ ਦੇ ਸਾਰੇ ਕਾਰੋਬਾਰੀ ਰਿਸ਼ਤਿਆਂ ਤੇ ਵਿੱਤੀ ਲੈਣ–ਦੇਣ ਉੱਤੇ ਚੌਕਸ ਨਜ਼ਰ ਰੱਖਣ ਲਈ ਕਿਹਾ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਆਪਣੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਫ਼ਰਵਰੀ ਮਹੀਨੇ FATF ਦੀ ਗ੍ਰੇਅ–ਲਿਸਟ ਵਿੱਚੋਂ ਬਾਹਰ ਨਿੱਕਲ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China Malaysia and Turkey saved Pakistan to be black listed