ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ–ਪਾਕਿ ਨੇ ਕੀਤੀ ਕਸ਼ਮੀਰ ਮੁੱਦੇ ਉਤੇ ਚਰਚਾ

ਚੀਨ–ਪਾਕਿ ਨੇ ਕੀਤੀ ਕਸ਼ਮੀਰ ਮੁੱਦੇ ਉਤੇ ਚਰਚਾ

ਚੀਨ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਵਿਚ ਕਿਸੇ ਵੀ ਤਰ੍ਹਾਂ ਦੀ ਇਕ ਪਾਸੜ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਥਿਤੀ ਵਿਚ ਜਟਿਲਤਾ ਪੈਦਾ ਹੋਵੇਗੀ। ਇਸ ਦੇ ਨਾਲ ਹੀ, ਚੀਨ ਨੇ ਕਿਹਾ ਕਿ ਇਸ ਮੁੱਦੇ ਨੂੰ ਯੂਐਨ ਚਾਰਟਰ ਦੇ ਤਹਿਤ ਜ਼ਰੂਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪ੍ਰਸਤਾਵਨਾ ਅਤੇ ਦੁਵੱਲੇ ਸਮਝੌਤੇ ਮੁਤਾਬਕ ਸ਼ਾਂਤੀਪੂਰਣ ਢੰਗ ਨਾਲ ਹੱਲ ਕੱਢਿਆ ਜਾਣਾ ਚਾਹੀਦਾ।

 

ਚੀਨ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਵਰਤਮਾਨ ਸਥਿਤੀ ਉਤੇ ਕਾਫੀ ਕਰੀਬ ਤੋਂ ਨਜ਼ਰ ਰੱਖੀ ਹੋਈ ਹੈ। ਪਾਕਿਸਤਾਨ ਦੇ ਦੋ ਰੋਜ਼ਾ ਦੌਰੇ ਉਤੇ ਗਏ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੱਲੋਂ ਸਾਂਝਾ ਬਿਆਨ ਦਿੱਤਾ ਗਿਆ ਹੈ। ਪਾਕਿਸਤਾਨ ਅਤੇ ਚੀਨ ਦੋਵਾਂ ਨੇ ਵਾਂਗ ਯੀ ਦੇ ਇਸ ਦੌਰੇ ਵਿਚ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਵਿਸਥਾਰਤ ਚਰਚਾ ਕੀਤੀ। ਪਾਕਿਸਤਾਨ ਵੱਲੋਂ ਚੀਨ ਸਾਹਮਣੇ ਆਪਣੀ ਚਿੰਤਾ, ਸਥਿਤੀ ਅਤੇ ਮਾਨਵਤਾ ਦਾ ਮੁੱਦਾ ਚੁੱਕਿਆ ਗਿਆ।

 

ਇਸ ਬਿਆਨ ਵਿਚ ਇਹ ਕਿਹਾ – ਚੀਨ ਵੱਲੋਂ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਉਤੇ ਕਰੀਬ ਤੋਂ ਨਜ਼ਰ ਰੱਖੀ ਜਾ ਰਹੀ ਹੈ। ਨਾਲ ਹੀ, ਇਸ ਗੱਲ ਉਤੇ ਜੋਰ ਦਿੱਤਾ ਗਿਆ ਕਿ ਕਸ਼ਮੀਰ ਇਤਿਹਾਸਕਾਲ ਤੋਂ ਹੀ ਵਿਵਾਦਤ ਹੈ ਅਤੇ ਉਸ ਨੂੰ ਯੂਐਨ ਚਾਰਟਰ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਨਾ ਅਤੇ ਦੁਵੱਲੇ ਸਮਝੌਤੇ ਦੇ ਤਹਿਤ ਸ਼ਾਂਤੀਪੂਰਣ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ। ਚੀਨ ਇਕ ਪਾਸੜ ਕਿਸੇ ਅਜਿਹੇ ਕਾਰਵਾਈ ਦਾ ਵਿਰੋਧ ਕਰਦਾ ਹੈ ਜਿਸ ਨਾਲ ਜਟਿਲਤਾ ਪੈਦਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China-Pakistan discuss Kashmir issue Beijing said any unilateral move can complicate the situation