ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਚੀਨ ਨੇ ਡੋਕਲਾਮ ਖੇਤਰ ਵਿਚ ਚੁੱਪਚਾਪ ਆਪਣੀਆਂ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਭੁਟਾਲ ਅਤੇ ਨਾ ਹੀ ਭਾਰਤ ਉਸ ਨੂੰ ਰੋਕ ਰਿਹਾ ਹੈ। ਅਮਰੀਕੀ ਅਧਿਕਾਰੀ ਨੇ ਵਿਵਾਦਪੂਰਨ ਦੱਖਣ ਚੀਨ ਸਾਗਰ `ਚ ਦੇ ਯੁੱਧ ਰਣਨੀਤੀ ਦੀ ਤੁਲਨਾ ਇਸ ਹਿਮਾਲਿਆ ਖੇਤਰ ਵਿਚ ਉਸ ਦੇਸ਼ ਦੀਆਂ ਗਤੀਵਿਧੀਆਂ ਨਾਲ ਕੀਤੀ ਹੈ।
ਚੀਨ ਪੂਰੇ ਦੱਖਣੀ ਚੀਨ ਸਾਗਰ `ਤੇ ਆਪਣਾ ਦਾਅਵਾ ਕਰਦਾ ਰਿਹਾ ਹੈ। ਉਥੇ ਵੀਅਤਨਾਮ, ਮਲੇਸ਼ੀਆ, ਫਿਲੀਪੀਸ ਅਤੇ ਤਾਈਵਾਨ ਇਸ ਦਾਅਵੇ ਦਾ ਵਿਰੋਧ ਕਰਦੇ ਰਹੇ ਹਨ। ਦੱਖਣੀ ਤੇ ਮੱਧ ਏਸ਼ੀਆ ਦੇ ਲਈ ਵਿਦੇਸ਼ ਮੰਤਰਾਲਾ ਦੇ ਪ੍ਰਮੁੱਖ ਉਪ ਸਹਾਇਕ ਏਲੀਸ ਜੀ ਵੇਲਸ ਨੇ ਇਕ ਸੰਸਦੀ ਸੁਣਵਾਈ ਦ”ਰਾਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਾਂਕਣ ਹੈ ਕਿ ਭਾਰਤ ਮਜ਼ਬੂਤੀ ਨਾਲ ਆਪਣੀ ਉਤਰੀ ਸਰਹੱਦ ਦਾ ਬਚਾਅ ਕਰ ਰਿਹਾ ਹੈ ਅਤੇ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।
ਵੇਲਸ ਭਾਰਤੀ ਸੀਮਾ ਦੇ ਨੇੜੇ ਸੜਕ ਬਣਾਉਣ ਸਬੰਧੀ ਚੀਨ ਦੀਆਂ ਗਤੀਵਿਧੀਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਭਾਰਤ ਤੇ ਚੀਨ ਦੇ ਵਿਚ ਹਿਮਾਲਿਆ ਖੇਤਰਾਂ ਨੂੰ ਲੈ ਕੇ ਲਗਾਤਾਰ ਵਿਵਾਦ ਹੁੰਦੇ ਰਹੇ ਹਨ।