ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਦੁਬਾਰਾ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ, 63 ਨਵੇਂ ਮਾਮਲੇ ਸਾਹਮਣੇ ਆਏ

ਚੀਨ 'ਚ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 2 ਘਰੇਲੂ ਨਾਗਰਿਕ ਅਤੇ 61 ਵਿਦੇਸ਼ਾਂ ਤੋਂ ਆਏ ਲੋਕ ਸ਼ਾਮਿਲ ਹਨ। 63 ਨਵੇਂ ਕੇਸਾਂ ਨਾਲ ਚੀਨ 'ਚ ਇੱਕ ਵਾਰ ਫਿਰ ਕੋਰੋਨਾ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਚੀਨ 'ਚ ਲੌਕਡਾਊਨ ਹਟਾਇਆ ਗਿਆ ਸੀ, ਪਰ ਨਵੇਂ ਮਾਮਲਿਆਂ ਨੇ ਦੇਸ਼ ਦੀ ਚਿੰਤਾ ਵਧਾ ਦਿੱਤੀ ਹੈ।
 

ਸਿਹਤ ਅਥਾਰਟੀ ਨੇ ਕਿਹਾ ਕਿ ਦੇਸ਼ ਵਿੱਚ 2 ਮੌਤਾਂ ਨਾਲ ਕੁਲ ਮੌਤ ਦੀ ਗਿਣਤੀ 3,335 ਹੋ ਗਈ ਹੈ। ਇਸ ਸਮੇਂ ਕੁਲ ਕੋਰੋਨਾ ਵਾਇਰਸ ਦੇ ਕੇਸ 81,865 ਤੱਕ ਪਹੁੰਚ ਗਏ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨਐਚਸੀ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਬੁੱਧਵਾਰ ਨੂੰ 63 ਨਵੇਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਪਾਜ਼ੀਟਿਵ ਰਿਪੋਰਟਾਂ ਮਿਲੀਆਂ ਹਨ।
 

ਦੱਸ ਦੇਈਏ ਕਿ ਬੀਤੇ ਕੁਝ ਦਿਨ ਤੋਂ ਚੀਨ ਵਿੱਚ ਨਵੇਂ ਕੇਸ ਆਉਣੇ ਬੰਦ ਹੋ ਗਏ ਸਨ। ਲਗਾਤਾਰ ਤਿੰਨ ਦਿਨ ਕੋਈ ਘਰੇਲੂ ਮਰੀਜ਼ ਨਹੀਂ ਮਿਲਿਆ ਸੀ, ਪਰ ਦੇਸ਼ 'ਚ ਇੱਕ ਵਾਰ ਫਿਰ ਨਵੇਂ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
 

ਕੋਰੋਨਾ ਵਾਇਰਸ ਤੋਂ ਬਚਣ ਲਈ ਦੁਨੀਆ 'ਚ ਜਿੰਨੇ ਵੀ ਰਿਸਰਚ ਤੇ ਕਲੀਨਿਕਲ ਖੋਜ ਚੱਲ ਰਹੀਆਂ ਹਨ, ਉਨ੍ਹਾਂ 'ਚ ਸੱਭ ਤੋਂ ਵੱਧ 60 ਖੋਜ ਤੇ ਪ੍ਰਯੋਗ ਕਰਕੇ ਚੀਨ ਟਾਪ 'ਤੇ ਹੈ। ਬ੍ਰਿਟੇਨ ਦੀ ਇੱਕ ਕੰਪਨੀ ਨੇ ਆਪਣੇ ਸਰਵੇਖਣ 'ਚ ਕਿਹਾ ਕਿ ਇਸ ਸਮੇਂ ਕੋਰੋਨਾ ਟੀਕਾ ਲੱਭਣ ਅਤੇ ਖੋਜ ਕਰਨ ਲਈ ਦੁਨੀਆ ਦੇ 39 ਦੇਸ਼ਾਂ ਵਿੱਚੋਂ ਲਗਭਗ 300 ਲੈਬਾਰਟੀਆਂ ਲੱਗੀਆਂ ਹੋਇਆ ਹੈ। ਇਨ੍ਹਾਂ 'ਚੋਂ ਇਕੱਲੇ ਚੀਨ 'ਚ 60 ਖੋਜਾਂ ਹਨ, ਜਦਕਿ ਅਮਰੀਕਾ 49 ਖੋਜ ਤੇ ਅਧਿਐਨ ਵਾਲਾ ਨੰਬਰ-2 ਦੇਸ਼ ਹੈ।
 

ਬ੍ਰਿਟੇਨ ਦੀ ਕੰਪਨੀ ਫਿਨਬੋਲਡ ਡਾਟ ਕਾਮ ਨੇ ਕੋਰੋਨਾ ਵਾਇਰਸ ਰਿਸਰਚ ਇੰਡੈਕਸ ਜਾਰੀ ਕੀਤਾ ਹੈ, ਜਿਸ 'ਚ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਦੇ ਪੁਸ਼ਟੀ ਕੇਸਾਂ ਦੇ ਨਾਲ ਖੋਜ ਅਤੇ ਕਲੀਨਿਕਲ ਅਧਿਐਨ ਦਾ ਵੇਰਵਾ ਦਿੱਤਾ ਗਿਆ ਹੈ। ਰਿਪੋਰਟ 'ਚ ਚੀਨ ਅਤੇ ਅਮਰੀਕਾ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਹੈ ਕਿ ਇਹ ਦੋਵੇਂ ਦੇਸ਼ ਦੁਨੀਆ ਨੂੰ ਇਸ ਸੰਕਟ ਤੋਂ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਰਹੇ ਹਨ, ਜਦਕਿ ਵਿਸ਼ਵ ਦੇ ਬਾਕੀ ਦੇਸ਼ ਇਸ ਮਾਮਲੇ 'ਚ ਬਹੁਤ ਪਿੱਛੇ ਹਨ। ਕੰਪਨੀ ਦੇ ਸਹਿ-ਸੰਸਥਾਪਕ ਇਦਾਸ ਕੈਬ ਦੇ ਅਨੁਸਾਰ ਸਪੇਨ, ਜੋ ਕੋਰੋਨਾ ਵਾਇਰਸ ਪ੍ਰਭਾਵਤ ਦੇਸ਼ਾਂ ਵਿੱਚ ਦੂਜੇ ਨੰਬਰ 'ਤੇ ਹੈ, ਇਸ ਸਮੇਂ ਰਿਸਰਚ ਇੰਡੈਕਸ ਬਹੁਤ ਪਿੱਛੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China reported 63 new cases of coronavirus