ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਲੈ ਚੁੱਕਾ 722 ਜਾਨਾਂ, ਇੱਕ ਅਮਰੀਕੀ ਨਾਗਰਿਕ ਦੀ ਵੀ ਮੌਤ

ਚੀਨ ’ਚ ਕੋਰੋਨਾ ਵਾਇਰਸ ਲੈ ਚੁੱਕਾ 722 ਜਾਨਾਂ, ਇੱਕ ਅਮਰੀਕੀ ਨਾਗਰਿਕ ਦੀ ਵੀ ਮੌਤ

ਚੀਨ ’ਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 722 ਤੱਕ ਪੁੱਜ ਗਈ ਹੈ ਤੇ ਸ਼ੁੱਕਰਵਾਰ ਸ਼ਾਮ ਤੱਕ ਕੁੱਲ 34,546 ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਤੇ ਪੀੜਤ ਹੋ ਚੁੱਕੇ ਸਨ।

 

 

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਇਕੱਲੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਸਿਰਫ਼ ਕੋਰੋਨਾ ਵਾਇਰਸ ਕਾਰਨ ਹੀ 86 ਜਾਨਾਂ ਜਾ ਚੁੱਕੀਆਂ ਹਨ; ਇਨ੍ਹਾਂ ਵਿੱਚੋਂ 81 ਸਿਰਫ਼ ਹੁਵੇਈ ਸੂਬੇ ਤੇ ਉਸ ਦੀ ਰਾਜਧਾਨੀ ਵੁਹਾਨ ’ਚ ਹੀ ਹੋਈਆਂ ਹਨ।

 

 

ਇਸ ਦੌਰਾਨ ਚੀਨ ਸਥਿਤ ਅਮਰੀਕੀ ਸਫ਼ਾਰਤਖਾਨੇ (ਦੂਤਾਵਾਸ) ਨੇ ਪੁਸ਼ਟੀ ਕੀਤੀ ਹੈ 60 ਸਾਲਾਂ ਦੇ ਇੱਕ ਅਮਰੀਕੀ ਨਾਗਰਿਕ ਦੀ ਵੁਹਾਨ ’ਚ ਮੌਤ ਹੋ ਗਈ ਹੈ।

 

 

ਹੀਲਾਂਗਜਿਆਂਗ ’ਚ ਹੁਣ ਤੱਕ ਦੋ, ਬੀਜਿੰਗ, ਹੇਨਾਨ ਤੇ ਗਾਂਸੂ ’ਚ ਇੱਕ–ਇੱਕ ਵਿਅਕਤੀ ਕੱਲ੍ਹ ਮਾਰੇ ਗਏ ਹਨ। ਕਮਿਸ਼ਨ ਮੁਤਾਬਕ ਸ਼ੁੱਕਰਵਾਰ ਨੂੰ 26 ਨਵੇਂ ਮਰੀਜ਼ਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਖ਼ਬਰ ਹੈ। ਉਂਝ ਕੱਲ੍ਹ ਹੀ 4,214 ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ।

 

 

1,280 ਅਜਿਹੇ ਨਵੇਂ ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 510 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

 

 

ਗੰਭੀਰ ਰੂਪ ’ਚ ਬੀਮਾਰ ਮਰੀਜ਼ਾਂ ਦੀ ਗਿਣਤੀ 6,101 ਤੱਕ ਪੁੱਜ ਗਈ ਹੈ। ਉੱਧਰ ਜਾਪਾਨ ਦੇ ਇੱਕ ਕਰੂਜ਼ ਜਹਾਜ਼ ਉੱਤੇ 3 ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਇਸ ਜਹਾਜ਼ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਯਾਤਰੀਆਂ ਦੀ ਗਿਣਤੀ ਵਧ ਕੇ 64 ਤੱਕ ਪੁੱਜ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China s Corona Virus has taken 722 lives An American also dies