ਚੀਨ ਚ ਫੈਲ ਰਹੀ ਛੂਤ ਵਾਲੀ ਬਿਮਾਰੀ ਕੋਰੋਨਾ ਵਾਇਰਸ ਦਾ ਸੰਕਰਮਣ ਹੁਣ ਅਮਰੀਕਾ ਤਕ ਪਹੁੰਚ ਗਿਆ ਹੈ। ਅਮਰੀਕਾ ਨੇ ਆਪਣੇ ਸੀਏਟਲ ਚ ਇਸ ਨਾਲ ਸਬੰਧਤ ਪਹਿਲੇ ਕੇਸ ਦਾ ਐਲਾਨ ਕੀਤਾ ਹੈ। ਫਿਲਹਾਲ ਇਸ ਸਬੰਧ ਚ ਵਧੇਰੇ ਜਾਣਕਾਰੀ ਦੀ ਉਡੀਕ ਹੈ।
ਚੀਨ ਵਿਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵਾਇਰਸ ਫੈਲਣ ਕਾਰਨ ਹੁਣ ਤਕ ਛੇ ਦੀ ਮੌਤ ਹੋ ਗਈ ਹੈ। ਚੀਨ ਵਿੱਚ ਰਹੱਸਮਈ ਕੋਰੋਨਾਵਾਇਰਸ ਮਨੁੱਖ ਤੋਂ ਮਨੁੱਖ ਵਿੱਚ ਫੈਲ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 300 ਦੇ ਪਾਰ ਜਾਣ ਤੋਂ ਬਾਅਦ ਦੇਸ਼ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ।
ਵਾਇਰਸ ਚੀਨ ਦੇ ਵੁਹਾਨ ਤੋਂ ਬਾਅਦ ਬੀਜਿੰਗ ਸਮੇਤ ਹੋਰ ਚੀਨੀ ਸ਼ਹਿਰਾਂ ਵਿੱਚ ਫੈਲ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ‘ਤੇ ਐਮਰਜੈਂਸੀ ਬੈਠਕ ਬੁਲਾਈ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੰਕਟ ਬਾਰੇ ਆਪਣੇ ਪਹਿਲੇ ਬਿਆਨ ਵਿੱਚ ਕਿਹਾ ਹੈ ਕਿ ‘ਵੁਹਾਨ ਅਤੇ ਹੋਰ ਕਿਧਰੇ ਫੈਲਿਆ ਨਵਾਂ ਕੋਰੋਨਾ ਵਾਇਰਸ ਦੇ ਨਮੂਨੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
United States announces first case of Chinese coronavirus near Seattle: AFP news agency
— ANI (@ANI) January 21, 2020
.