ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਵੱਲੋਂ ਤਿੱਬਤ ’ਚ ਫ਼ੌਜੀ ਅਭਿਆਸ, ਬੀੜੀਆਂ ਤੋਪਾਂ ਤੇ ਟੈਂਕ

ਚੀਨ ਵੱਲੋਂ ਤਿੱਬਤ ’ਚ ਫ਼ੌਜੀ ਅਭਿਆਸ, ਬੀੜੀਆਂ ਤੋਪਾਂ ਤੇ ਟੈਂਕ

ਚੀਨ ਦੀ ਫ਼ੌਜ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਉਚਾਈ ਵਾਲੀ ਤਿੱਬਤੀ ਇਲਾਕੇ ’ਚ ਵੱਡਾ ਫ਼ੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੀਨੀ ਫ਼ੌਜ ਨੇ ਟਾਈਪ 15 ਹਲਕੇ ਜੰਗੀ ਟੈਂਕ ਤੇ ਨਵੀਂ 15 mm ਤੋਪ ਨੂੰ ਵਾਹਨ ’ਤੇ ਰੱਖ ਕੇ ਤਾਇਨਾਤ ਕੀਤਾ ਹੈ।

 

 

ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਮੁਤਾਬਕ ਪੀਪਲ’ਜ਼ ਲਿਬਰੇਸ਼ਨ ਆਰਮੀ (PLA) ਤਿੱਬਤੀ ਫ਼ੌਜੀ ਕਮਾਂਡ ਨੇ ਨਵੇਂ ਵਰ੍ਹੇ ਤੋਂ ਅਭਿਆਸ ਸ਼ੁਰੂ ਕਰ ਦਿੱਤਾ ਹੈ।

 

 

ਇਸ ਅਧੀਨ PLA ਨੇ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਲੈ ਕੇ ਸਰਹੱਦੀ ਰੱਖਿਆ ਮੋਰਚੇ ਦੀ ਸਰਹੱਦ ਤੱਕ ਹੈਲੀਕਾਪਟਰ, ਬਖ਼ਤਰਬੰਦ ਗੱਡੀਆਂ, ਭਾਰੀ ਤੋਪਖਾਨਾ ਤੇ ਹਵਾਈ ਜਹਾਜ਼ ਡੇਗਣ ਵਾਲੀਆਂ ਮਿਸਾਇਲਾਂ ਤਾਇਨਾਤ ਕੀਤੀਆਂ ਹਨ।

 

 

ਭਾਰਤ ਤੇ ਚੀਨ ਦੀ ਅਸਲ ਕੰਟਰੋਲ ਰੇਖਾ 3,488 ਕਿਲੋਮੀਟਰ ਲੰਮੀ ਹੈ, ਜੋ ਅਰੁਣਾਚਲ ਤੇ ਸਿੱਕਿਮ ਤੱਕ ਜਾ ਮਿਲਦੀ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ।

 

 

ਭਾਰਤ ਵੱਲੋਂ ਚੀਨ ਦੇ ਇਸ ਸਟੈਂਡ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China s Military Exercises in Tibet Deploys Top Guns and Tanks