ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ UN ਸਲਾਮਤੀ ਕੌਂਸਲ ਦੀ ਸਥਾਈ ਮੈਂਬਰੀ ਤੋਂ ਰੋਕਣ ਲਈ ਚੀਨ ਦਾ ਨਵਾਂ ਪੈਂਤੜਾ

ਭਾਰਤ ਨੂੰ UN ਸਲਾਮਤੀ ਕੌਂਸਲ ਦੀ ਸਥਾਈ ਮੈਂਬਰੀ ਤੋਂ ਰੋਕਣ ਲਈ ਚੀਨ ਦਾ ਨਵਾਂ ਪੈਂਤੜਾ

ਚੀਨ ਨੇ ਭਾਰਤ ਤੇ ਬ੍ਰਾਜ਼ੀਲ ਦੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ’ਚ ਸਥਾਈ ਮੈਂਬਰਸ਼ਿਪ ਦੇ ਦਾਅਵੇ ਨੂੰ ਘਟਾਉਣ ਦਾ ਜਤਨ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ ’ਤੇ ਬਹੁਤ ਜ਼ਿਆਦਾ ਮਤਭੇਦ ਹਨ। ਇਸ ਦੇ ਨਾਲ ਹੀ ਪੈਕੇਜ ਦਾ ਹੱਲ ਕਰਨ ਦਾ ਵੀ ਸਮਰਥਨ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੁੱਧਵਾਰ ਨੂੰ ਦਿੱਲੀ ਦੌਰੇ ਦੌਰਾਨ ਸਲਾਮਤੀ ਕੌਂਸਲ ’ਚ ਭਾਰਤ ਤੇ ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕੀਤੀ ਸੀ। ਲਾਵਰੋਵ ਦੇ ਬਿਆਨ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਵਿਸ਼ਵ ਪੱਧਰ ਦੀ ਇਸ ਜੱਥੇਬੰਦੀ ਵਿੱਚ ਸੁਧਾਰ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿਚਾਲੇ ਮਤਭੇਦ ਹਨ।

 

 

ਚੀਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇੱਕ ਹੈ ਤੇ ਉਸ ਕੋਲ ਵੀਟੋ ਤਾਕਤ ਹੈ। ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸਲਾਮਤੀ ਕੌਂਸਲ ਦੀ ਸਥਾਈ ਮੈਂਬਰਸ਼ਿਪ ਦੀ ਭਾਰਤ ਦੀ ਕੋਸ਼ਿਸ਼ ਨੂੰ ਚੀਨ ਕਈ ਸਾਲਾਂ ਤੋਂ ਆਮ ਸਹਿਮਤੀ ਨਾ ਹੋਣ ਦਾ ਹਵਾਲਾ ਦੇ ਕੇ ਟਾਲ਼ ਰਿਹਾ ਹੈ; ਜਦ ਕਿ ਹੋਰ ਚਾਰ ਸਥਾਈ ਮੈਂਬਰ ਦੇਸ਼ ਅਮਰੀਕਾ, ਇੰਗਲੈਂਡ, ਫ਼ਰਾਂਸ ਤੇ ਰੂਸ ਨੇ ਦਿੱਲੀ ਦੀ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ।

 

 

ਚੀਨ ਦੇ ਦੋਸਤ ਦੇਸ਼ ਪਾਕਿਸਤਾਨ ਨੇ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਵਿਰੋਧ ਕੀਤਾ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸਥਾਈ ਮੈਂਬਰਸ਼ਿਪ ਲਈ ਮਿਲ ਕੇ ਕੰਮ ਕਰਨ ਤੇ ਦਬਾਅ ਬਣਾਉਣ ਲਈ ਭਾਰਤ, ਜਰਮਨੀ, ਬ੍ਰਾਜ਼ੀਲ ਤੇ ਜਾਪਾਨ ਨੇ ਜੀ–4 ਸਮੂਹ ਬਣਾਇਆ ਹੈ। ਚੀਨ ਨੇ ਭਾਵੇਂ ਸਾਲ 2021–22 ਲਈ ਸਲਾਮਤੀ ਕੌਂਸਲ ਦੀ ਅਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਹਮਾਇਤ ਕੀਤੀ ਹੈ।

 

 

ਗੇਂਗ ਨੇ ਕਿਹਾ ਕਿ ਸਲਾਮਤੀ ਕੌਂਸਲ ਵਿੱਚ ਸੁਧਾਰ ਜ਼ਰੂਰੀ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੇ ਲੰਮੇ ਸਮੇਂ ਲਈ ਵਿਕਾਸ ਤੇ ਸਾਰੇ ਮੈਂਬਰਾਂ ਦੇ ਹਿਤਾਂ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕੌਮਾਂਤਰੀ ਸਮੂਹਕ ਸੁਰੱਖਿਆ ਪ੍ਰਤੀਕਰਮ ਦਾ ਕੇਂਦਰ ਹੈ ਤੇ ਇਸ ਨੂੰ ਕੁਸ਼ਲ ਬਣਾਉਣ ਲਈ ਕੋਈ ਵੀ ਸੁਧਾਰ ਸੰਯੁਕਤ ਰਾਸ਼ਟਰ ਐਲਾਨਨਾਮੇ ਅਨੁਸਾਰ ਹੋਣਾ ਤੇ ਵਿਕਾਸਸ਼ੀਲ ਦੇਸ਼ਾਂ ਦੀ ਨੁਮਾਇੰਦਗੀ ਵਾਲਾ ਹੋਣਾ ਚਾਹੀਦਾ ਹੈ; ਤਾਂ ਜੋ ਛੋਟੇ ਤੇ ਦਰਮਿਆਨੇ ਆਕਾਰ ਦੇ ਦੇਸ਼ ਵੀ ਸਲਾਮਤੀ ਕੌਂਸਲ ਦੀ ਫ਼ੈਸਲਾ ਪ੍ਰਕਿਰਿਆ ਵਿੱਚ ਸ਼ਾਮਲ ਹੋ ਸਕਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China s new tactics to curb India s permanent membership in UNSC