ਅਗਲੀ ਕਹਾਣੀ

ਦਲਾਈਲਾਮਾ ਦੇ ਬਣਨ ਵਾਲੇ ਵਾਰਸ ਨੂੰ ਲੈਣੀ ਪਵੇਗੀ ਸਾਡੀ ਮਨਜ਼ੂਰੀ: ਚੀਨ

ਚੀਨ ਨੇ ਬੁੱਧਵਾਰ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਦਲਾਈਲਾਮਾ ਦੇ ਕਿਸੇ ਵੀ ਵਾਰਸ ਨੂੰ ਉਸ ਦੀ ਮਨਜ਼ੂਰੀ ਲੈਣੀ ਪਵੇਗੀ। ਦੱਸ ਦੇਈਏ ਕਿ ਤਿੱਬਤ ਦੇ 83 ਸਾਲਾ ਅਧਿਆਤਮਕ ਗੁਰੂ ਨੂੰ ਛਾਤੀ ਚ ਇੰਨਫ਼ੈਕਸ਼ਨ ਹੋਣ ਕਾਰਨ ਨਵੀਂ ਦਿੱਲੀ ਵਿਖੇ ਇਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੈ।

 

ਚੀਨ ਕੋਲ ਉਨ੍ਹਾਂ ਦਾ ਵਾਰਸ ਨਿਯਕੁਤ ਕਰਨ ਦੀ ਕਿਸੇ ਯੋਜਨਾ ਬਾਰੇ ਪੁੱਛੇ ਜਾਣ ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਚੀਨ ਦੀ ਕੇਂਦਰੀ ਸਰਕਾਰ ਪੂਨਰ-ਜਨਮ ਦੁਆਰਾ ਚੁਣੇ ਗਏ ਦਲਾਈਲਾਮਾ ਦੇ ਵਾਰਸ ਨੂੰ ਮਨਜ਼ੂਰੀ ਦੇਵੇਗੀ।

 

ਉਨ੍ਹਾਂ ਕਿਹਾ ਕਿ ਮੈਂਨੂੰ ਮੌਜੂਦਾ 14ਵੇਂ ਦਲਾਈਲਾਮਾ ਦੀ ਸਰੀਰਕ ਹਾਲਤ ਬਾਰੇ ਜਾਣਕਾਰੀ ਨਹੀਂ ਹੈ। ਜਿੱਥੇ ਤੱਕ ਪੂਨਰ–ਜਨਮ ਮੁੱਦੇ ਦਾ ਸਬੰਧ ਹੈ, ਇਹ ਸਪੱਸ਼ਟ ਹੈ ਕਿ ਪੂਨਰ–ਜਨਮ ਤਿੱਬਤੀ ਬੁੱਧ ਧਰਮ ਦੀ ਇਕ ਵਿਸ਼ੇਸ਼ ਰਵਾਇਤੀ ਪ੍ਰਣਾਲੀ ਹੈ। ਇਹ ਤੈਅਸ਼ੁਦਾ ਰਵਾਇਤ ਹੈ।

 

ਲੂ ਕਾਂਗ ਨੇ ਕਿਹਾ ਕਿ ਸਾਡੇ ਕੋਲ ਇਸ ਰਵਾਇਤ ਦਾ ਸਨਮਾਨ ਅਤੇ ਸੁਰੱਖਿਆ ਕਰਨ ਲਈ ਸਬੰਧਤ ਨਿਯਮ ਹਨ। 14ਵੇਂ ਦਲਾਈਲਾਮਾ ਨੂੰ ਖੁੱਦ ਤੈਅ ਧਾਰਮਿਕ ਰਵਾਇਤ ਮੁਤਾਬਕ ਮਾਨਤਾ ਮਿਲੀ ਤੇ ਇਸ ਨੂੰ ਤਤਕਾਲੀਨ ਸਰਕਾਰ ਵਲੋਂ ਮਨਜ਼ੂਰੀ ਮਿਲੀ ਸੀ। ਅਜਿਹੇ ਚ ਦਲਾਈਲਾਮਾ ਨੂੰ ਸਾਡੇ ਕੌਮੀ ਕਾਨੂੰਨਾਂ, ਨਿਯਮਾਂ ਅਤੇ ਧਾਰਮਿਕ ਰਵਾਇਤਾਂ ਸਮੇਤ ਪੂਨਰ–ਜਨਮ ਦੀ ਪਾਲਣਾ ਕਰਨੀ ਚਾਹੀਦੀ ਹੈ।

 

ਦੱਸਣਯੋਗ ਹੈ ਕਿ ਬੀਜਿੰਗ ਸਰਕਾਰ ਦਲਾਈਲਾਮਾ ਨੂੰ ਚੀਨ ਤੋਂ ਤਿੱਬਤ ਨੂੰ ਵੱਖ ਕਰਨ ਦੀ ਮੰਗ ਕਰਨ ਵਾਲਾ ਇਕ ਵੱਖਵਾਦੀ ਮੰਨਦੀ ਹੈ ਉੱਥੇ ਹੀ 1989 ਚ ਨੌਬਲ ਸ਼ਾਂਤੀ ਪੁਰਸਕਾਰ ਜੇਤੂ ਦਲਾਈਲਾਮਾ ਦਾ ਕਹਿਣਾ ਹੈ ਕਿ ਉਹ ਧਾਰਮਿਕ ਆਜ਼ਾਦੀ ਅਤੇ ਖੁਦਮੁਖਤਿਆਰੀ ਸਮੇਤ ਤਿੱਬਤੀਆਂ ਲਈ ਸਿਰਫ ਵੱਡੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China says Dalai Lama successor should have its approval