ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕੋਰੋਨਾ ਖਿਲਾਫ ਜੰਗ ’ਚ ਚੀਨ ਨੇ ਪਾਕਿ ਨੂੰ ਦਿੱਤਾ ਸਿਰੇ ਦਾ ਧੋਖਾ, ਉੱਡ ਰਿਹਾ ਮਜ਼ਾਕ

ਕੋਰੋਨਾ ਵਾਇਰਸ ਨਾਲ ਲੜ ਰਹੇ ਪਾਕਿਸਤਾਨ ਨੂੰ ਆਪਣੇ ਸਦਾਬਹਾਰ ਦੋਸਤ ਚੀਨ ਤੋਂ ਵੱਡਾ ਧੋਖਾ ਮਿਲਿਆ ਹੈ। ਚੀਨ ਨੇ ਉੱਚ ਪੱਧਰੀ ਐਨ-95 ਮਾਸਕ ਦੇ ਨਾਂਅ 'ਤੇ ਅੰਡਰਗਰਮੈਂਟਸ ਤੋਂ ਬਣੇ ਮਾਸਕ ਪਾਕਿਸਤਾਨ ਨੂੰ ਭੇਜ ਛੱਡੇ ਹਨ। ਪਾਕਿਸਤਾਨ ਸਰਕਾਰ ਨੇ ਵੀ ਇਨ੍ਹਾਂ ਨੂੰ ਹਸਪਤਾਲਾਂ ਚ ਵੀ ਪਹੁੰਚਾ ਦਿੱਤਾ, ਪਰ ਡਾਕਟਰ ਇਸ ਨੂੰ ਵੇਖ ਕੇ ਹੈਰਾਨ ਰਹਿ ਗਏ।

 

ਡਾਕਟਰਾਂ ਨੇ ਕਿਹਾ ਕਿ ਇਹ ਕੋਰੋਨਾ ਵਿਸ਼ਾਣੂ ਰੋਕਥਾਮ ਨਹੀਂ ਕਰ ਸਕਦੇ ਅਤੇ ਇਹ ਅੰਡਰਗਰਮੈਂਟਸ ਦੇ ਬਣੇ ਹਨ। ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਸਰਕਾਰ ਦੀ ਚਹੁੰ ਪਾਸੇ ਬੇਇਜ਼ਤੀ ਹੋ ਰਹੀ ਹੈ ਜਦਕਿ ਸੋਸ਼ਲ ਮੀਡੀਆ ਤੇ ਯੂਜ਼ਰ ਰੱਜ ਕੇ ਮਜ਼ਾਕ ਉੱਡਾ ਰਹੇ ਹਨ।

 

ਪਾਕਿਸਤਾਨ ਦੇ ਇਕ ਐਨਬੀਟੀਵੀ ਨਾਂ ਦੇ ਇਕ ਨਿਊਜ਼ ਚੈਨਲ ਨੇ ਇਹ ਖ਼ਬਰ ਪ੍ਰਸਾਰਿਤ ਕੀਤੀ ਹੈ। ਇਸ ਟੀਵੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਵੱਡਾ ਚੂਨਾ ਲਾ ਦਿੱਤਾ ਹੈ ਅਤੇ ਉੱਚ ਪੱਧਰੀ ਐਨ95 ਦੇ ਮਾਸਕ ਦੀ ਬਜਾਏ ਅੰਡਰਗੇਰਮੈਂਟ ਦੇ ਬਣੇ ਮਾਸਕ ਭੇਜ ਦਿੱਤੇ ਹਨ। ਚੀਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਪਾਕਿਸਤਾਨ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਲੋੜੀਂਦੀ ਡਾਕਟਰੀ ਸਪਲਾਈ ਭੇਜੇਗਾ।

 

ਅੰਡਰਵੀਅਰ ਨਾਲ ਬਣੇ ਮਾਸਕ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਚੀਨ ਪਾਕਿਸਤਾਨ ਦਾ ਕਿੰਨਾ ‘ਚੰਗਾ ਮਿੱਤਰ’ ਹੈ। ਹੁਣ ਇਹ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਵਾਇਰਲ ਹੋ ਰਹੀ ਹੈ। ਲੋਕ ਪਾਕਿਸਤਾਨ ਸਰਕਾਰ ਦਾ ਮਜ਼ਾਕ ਉਡਾ ਰਹੇ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨ ਸਰਕਾਰ ਇਸ ਪ੍ਰਤੀ ਕੀ ਪ੍ਰਤੀਕਰਮ ਦਿੰਦੀ ਹੈ।

 

ਦੱਸ ਦੇਈਏ ਕਿ ਪਾਕਿਸਤਾਨ ਚ ਸ਼ਨੀਵਾਰ 4 ਅਪ੍ਰੈਲ ਸਵੇਰ ਤੱਕ ਕੋਰੋਨਾ ਦੀ ਲਾਗ ਦੇ 2,686 ਮਾਮਲੇ ਸਾਹਮਣੇ ਆਏ ਹਨ। ਪਾਕਿ ਪੰਜਾਬ ਚ ਸਭ ਤੋਂ ਵੱਧ 920, ਸਿੰਧ ਵਿੱਚ 783, ਖੈਬਰਪੱਖਤਖਵਾ ਚ 311, ਬਲੋਚਿਸਤਾਨ ਚ 169, ਗਿਲਗਿਟ ਚ 190, ਇਸਲਾਮਾਬਾਦ ਚ 68 ਅਤੇ ਪੀਓਕੇ ਚ 9 ਲੋਕ ਪੀੜਤ ਮਿਲੇ ਹਨ।

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:china sends mask to pakistan made of undergarments